For the best experience, open
https://m.punjabitribuneonline.com
on your mobile browser.
Advertisement

ਪ੍ਰਾਪਰਟੀ ਕਾਰੋਬਾਰੀ ਨੂੰ ਨੌਕਰ ਨੇ ਨਸ਼ੀਲਾ ਖਾਣਾ ਖੁਆਇਆ

08:11 AM Mar 21, 2024 IST
ਪ੍ਰਾਪਰਟੀ ਕਾਰੋਬਾਰੀ ਨੂੰ ਨੌਕਰ ਨੇ ਨਸ਼ੀਲਾ ਖਾਣਾ ਖੁਆਇਆ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 20 ਮਾਰਚ
ਸਰਾਭਾ ਨਗਰ ਇਲਾਕੇ ’ਚ ਰਹਿਣ ਵਾਲੇ ਪ੍ਰਾਪਰਟੀ ਕਾਰੋਬਾਰੀ ਸਤੀਸ਼ ਜਿੰਦਲ ਅਤੇ ਉਨ੍ਹਾਂ ਦੀ ਪਤਨੀ ਨੂੰ ਘਰ ’ਚ ਇੱਕ ਮਹੀਨਾ ਪਹਿਲਾਂ ਰੱਖੇ ਨੌਕਰ ਨੇ ਖਾਣੇ ’ਚ ਨਸ਼ੀਲਾ ਪਦਾਰਥ ਪਾ ਕੇ ਖੁਆ ਦਿੱਤਾ। ਇਸ ਤੋਂ ਬਾਅਦ ਸਤੀਸ਼ ਜਿੰਦਲ ਨੂੰ ਚੱਕਰ ਆਉਣ ਲੱਗੇ ਤਾਂ ਉਨ੍ਹਾਂ ਨੇ ਇਸ ਦੀ ਜਾਣਕਾਰੀ ਆਪਣੇ ਲੜਕੇ ਨਿਤੇਸ਼ ਜਿੰਦਲ ਨੂੰ ਦਿੱਤੀ। ਨਿਤੇਸ਼ ਚੰਡੀਗੜ੍ਹ ਗਿਆ ਹੋਇਆ ਸੀ ਪਰ ਉਸ ਨੇ ਗੁਆਂਢ ’ਚ ਰਹਿਣ ਵਾਲੇ ਆਪਣੇ ਦੋਸਤ ਨੂੰ ਇਸ ਬਾਰੇ ਦੱਸਿਆ। ਉਸ ਨੇ ਤੁਰੰਤ ਸਤੀਸ਼ ਜਿੰਦਲ ਤੇ ਉਨ੍ਹਾਂ ਦੀ ਪਤਨੀ ਨੂੰ ਹਸਪਤਾਲ ਦਾਖ਼ਲ ਕਰਵਾਇਆ। ਇੰਨੇ ’ਚ ਨਿਤੇਸ਼ ਘਰ ਪੁੱਜਿਆ ਤੇ ਉਸ ਨੇ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ। ਉਨ੍ਹਾਂ ਨੇ ਜਦੋਂ ਘਰ ਦੇ ਨੌਕਰ ਕਰਨ ਤੋਂ ਪੁੱਛ-ਪੜਤਾਲ ਕੀਤੀ ਤਾਂ ਉਸ ਨੇ ਸਾਰੀ ਸੱਚਾਈ ਬਿਆਨ ਦਿੱਤੀ। ਕਰਨ ਨੇ ਮੰਨਿਆ ਕਿ ਉਸ ਨੇ ਕਾਲੂ ਨਾਲ ਮਿਲ ਕੇ ਨਸ਼ੀਲਾ ਪਦਾਰਥ ਖ਼ੁਆਇਆ ਸੀ। ਥਾਣਾ ਡਿਵੀਜ਼ਨ ਨੰਬਰ 5 ਦੀ ਪੁਲੀਸ ਨੇ ਨਿਤੇਸ਼ ਦੀ ਸ਼ਿਕਾਇਤ ’ਤੇ ਕਰਨ ਬਹਾਦੁਰ ਤੇ ਉਸ ਦੇ ਸਾਥੀ ਕਾਲੂ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਸਣੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।
ਨਿਤੇਸ਼ ਜਿੰਦਲ ਅਨੁਸਾਰ ਜਦੋਂ ਉਨ੍ਹਾਂ ਨੇ ਨੌਕਰ ਤੋਂ ਪੜਤਾਲ ਕੀਤੀ ਉਸ ਨੇ ਸਾਰੀ ਸੱਚਾਈ ਬਿਆਨ ਕਰ ਦਿੱਤੀ। ਇਸ ਦੌਰਾਨ ਮੁਲਜ਼ਮ ਕਾਲੂ ਤੋਂ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ। ਕਰਨ ਨੇ ਦਵਾਈ ਦਾ ਬਹਾਨਾ ਬਣਾ ਕੇ ਉਹ ਸਾਰੀ ਪੁੜੀ ਨਿਗਲ ਲਈ ਜਿਸ ਕਾਰਨ ਉਹ ਬੇਸੁਧ ਹੋਣ ਲੱਗਿਆ ਤੇ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ।
ਜਾਂਚ ਅਧਿਕਾਰੀ ਏਐਸਆਈ ਮੋਹਨ ਲਾਲ ਨੇ ਦੱਸਿਆ ਕਿ ਮੁਲਜ਼ਮ ਕਰਨ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੋਂ ਉਸ ਨੂੰ ਚੰਡੀਗੜ੍ਹ ਰੈਫ਼ਰ ਕਰ ਦਿੱਤਾ।

Advertisement

Advertisement
Author Image

sukhwinder singh

View all posts

Advertisement
Advertisement
×