ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਚੰਡੀਗੜ੍ਹ ’ਚ ਗੰਭੀਰ ਹੋੲੀ ਪਾਰਕਿੰਗ ਦੀ ਸਮੱਸਿਆ

08:42 AM Jul 05, 2023 IST
ਮੇਅਰ ਅਨੂਪ ਗੁਪਤਾ ਅਤੇ ਨਿਗਮ ਕਮਿਸ਼ਨਰ ਅਨੰਦਿਤਾ ਮਿੱਤਰਾ ਨੂੰ ਪਾਰਕਿੰਗ ਦੀ ਸਮੱਸਿਆ ਤੋਂ ਜਾਣੂ ਕਰਵਾਉਂਦੇ ਹੋਏ ਦੁਕਾਨਦਾਰ।

ਮੁਕੇਸ਼ ਕੁਮਾਰ
ਚੰਡੀਗੜ੍ਹ, 4 ਜੁਲਾਈ
ਸਿਟੀ ਬਿੳੂਟੀਫੁੱਲ ’ਚ ਪਾਰਕਿੰਗ ਦੀ ਸਮੱਸਿਆ ਗੰਭੀਰ ਹੁੰਦੀ ਜਾ ਰਹੀ ਹੈ ਜਿਸ ਦੇ ਹੱਲ ਲਈ ਪ੍ਰਸ਼ਾਸਨ ਵੱਲੋਂ ਕਿਤੇ ਮਲਟੀਲੈਵਲ ਪਾਰਕਿੰਗ ਅਤੇ ਕਿਤੇ ਪੇਡ ਪਾਰਕਿੰਗ ਸਮੇਤ ਹੋਰ ਬੰਦੋਬਸਤ ਵੀ ਕੀਤੇ ਹਨ ਪਰ ਪ੍ਰਸ਼ਾਸਨ ਇਸ ਸਮੱਸਿਆ ਦਾ ਸਥਾਈ ਹੱਲ ਕੱਢਣ ’ਚ ਨਾਕਾਮ ਸਾਬਤ ਹੋਇਆ ਹੈ।
ਸੈਕਟਰ 45 ਵਿੱਚ ਪੈਂਦੇ ਪਿੰਡ ਬੁੜੈਲ ਦੀ ਸਰਕੂਲਰ ਰੋਡ ਮਾਰਕੀਟ ਦੇ ਦੁਕਾਨਦਾਰਾਂ ਅਤੇ ਗਾਹਕਾਂ ਲਈ ਵਾਹਨਾਂ ਦੀ ਪਾਰਕਿੰਗ ਇਕ ਵੱਡੀ ਸਮੱਸਿਆ ਬਣੀ ਹੋਈ ਹੈ। ਪਿੰਡ ਬੁੜੈਲ ਦੀ ਮਾਰਕੀਟ ਦੇ ਸਾਹਮਣੇ ਪਾਰਕਿੰਗ ਲਈ ਖਾਲੀ ਥਾਂ ਨਾ ਮਿਲਣ ਕਾਰਨ ਦੁਕਾਨਦਾਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਨ੍ਹਾਂ ਵਿੱਚ ਭਾਰੀ ਰੋਸ ਹੈ।
ਸੈਕਟਰ 45 ਦੇ ਕੇਸ਼ੋ ਰਾਮ ਕੰਪਲੈਕਸ ਸਮੇਤ ਏਕਤਾ ਮਾਰਕੀਟ ਦੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਮਾਰਕੀਟ ਦੀਆਂ ਦੁਕਾਨਾਂ ਦੇ ਸਾਹਮਣੇ ਪਾਰਕਿੰਗ ਵਾਲੀ ਥਾਂ ’ਤੇ ਰੇਹੜੀ ਫੜ੍ਹੀਆਂ ਵਾਲਿਆਂ ਨੇ ਕਬਜ਼ਾ ਕੀਤਾ ਹੋਇਆ ਹੈ, ਜਿਸ ਕਾਰਨ ਦੁਕਾਨਦਾਰਾਂ ਅਤੇ ਗਾਹਕਾਂ ਨੂੰ ਆਪਣੇ ਵਾਹਨ ਪਾਰਕ ਕਰਨ ਲਈ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕੇਸ਼ੋ ਰਾਮ ਕੰਪਲੈਕਸ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਬਲਜਿੰਦਰ ਸਿੰਘ ਗੁਜਰਾਲ ਨੇ ਦੱਸਿਆ ਕਿ ਉਨ੍ਹਾਂ ਦੀ ਮਾਰਕੀਟ ਦੇ ਦੁਕਾਨਦਾਰਾਂ ਅਤੇ ਗਾਹਕਾਂ ਲਈ ਪਾਰਕਿੰਗ ਦਾ ਪ੍ਰਬੰਧ ਨਾ ਹੋਣ ਕਾਰਨ ਉਨ੍ਹਾਂ ਦਾ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮਾਰਕੀਟ ਵਿੱਚ ਪਾਰਕਿੰਗ ਲਈ ਥਾਂ ਨਾ ਹੋਣ ਕਾਰਨ ਜੇਕਰ ਕੋਈ ਗਾਹਕ ਗਲਤੀ ਨਾਲ ਆਪਣਾ ਵਾਹਨ ਮਾਰਕੀਟ ਦਾ ਬਾਹਰ ਸਾਹਮਣੇ ਸੜਕ ਕਿਨਾਰੇ ਖੜ੍ਹਾ ਕਰ ਦਿੰਦਾ ਹੈ ਤਾਂ ਟਰੈਫਿਕ ਪੁਲੀਸ ਉਸ ਨੂੰ ਭੇਜ ਦਿੰਦੀ ਹੈ ਜਾਂ ਚਲਾਨ ਕੱਟ ਦਿੰਦੀ ਹੈ।
ਲੰਘੀ ਦੇਰ ਸ਼ਾਮ ਮੇਅਰ ਅਨੂਪ ਗੁਪਤਾ ਅਤੇ ਨਿਗਮ ਕਮਿਸ਼ਨਰ ਆਨੰਦਿਤਾ ਮਿੱਤਰਾ ਜੋ ਇਥੇ ਸੈਕਟਰ 45 ਵਿੱਚ ਨਗਰ ਨਿਗਮ ਦੇ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਆਏ ਸਨ, ਨੂੰ ਇਸ ਮਾਰਕੀਟ ਦਾ ਦੌਰਾ ਕਰਵਾਕੇ ਇੱਥੋਂ ਦੀਆਂ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ।
ਉਨ੍ਹਾਂ ਦੱਸਿਆ ਕਿ ਮਾਰਕੀਟ ਦੇ ਜ਼ਿਆਦਾਤਰ ਵਿਕਰੇਤਾਵਾਂ ਨੂੰ ਵੈਂਡਿੰਗ ਜ਼ੋਨ ਵਿੱਚ ਥਾਂ ਮਿਲ ਗਈ ਹੈ ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਪੁਰਾਣੀ ਥਾਂ (ਅੱਡੇ) ’ਤੇ ਹੀ ਡੇਰੇ ਲਾਏ ਹੋਏ ਹਨ। ਮਉਨ੍ਹਾਂ ਦੱਸਿਆ ਕਿ ਮਾਰਕੀਟ ਦੇ ਦੁਕਾਨਦਾਰਾਂ ਨੇ ਨਗਰ ਨਿਗਮ ਕਮਿਸ਼ਨਰ ਆਨੰਦਿਤਾ ਮਿਤਰਾ ਤੋਂ ਮੰਗ ਕੀਤੀ ਕਿ ਵਾਹਨ ਪਾਰਕਿੰਗ ਲਈ ਕੋਈ ਬਦਲਵੀਂ ਥਾਂ ਦਿੱਤੀ ਜਾਵੇ। ਬਲਜਿੰਦਰ ਗੁਜਰਾਲ ਨੇ ਦੱਸਿਆ ਕਿ ਨਿਗਮ ਕਮਿਸ਼ਨਰ ਆਨੰਦਿਤਾ ਮਿਤਰਾ ਨੇ ਮਾਰਕੀਟ ਦੇ ਦੁਕਾਨਦਾਰਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਜਲਦੀ ਹੀ ਕੋਈ ਠੋਸ ਹੱਲ ਕੱਢਿਆ ਜਾਵੇਗਾ।

Advertisement

Advertisement
Tags :
ਸਮੱਸਿਆਹੋੲੀਗੰਭੀਰਚੰਡੀਗੜ੍ਹਪਾਰਕਿੰਗ
Advertisement