ਸਤੰਬਰ ਮਹੀਨੇ ਹੋਵੇਗੀ ਜੇਈਈ ਤੇ ਨੀਟ ਦੀ ਪ੍ਰੀਖਿਆ
08:01 AM Aug 24, 2020 IST
ਨਿੱਜੀ ਪੱਤਰ ਪ੍ਰੇਰਕ
Advertisement
ਜਲੰਧਰ, 23 ਅਗਸਤ
ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ ਨੀਟ ਤੇ ਜੇਈਈ ਦੀਆਂ ਪ੍ਰੀਖਿਆਵਾਂ ਸਤੰਬਰ ’ਚ ਲਈਆਂ ਜਾਣਗੀਆਂ। ਪਹਿਲੀ ਵਾਰ ਨੈਸ਼ਨਲ ਟੈਸਟਿੰਗ ਏਜੰਸੀ ਨੇ ਜੇਈਈ ਤੇ ਨੀਟ ਦੇ ਪ੍ਰੀਖਿਆਵਾਂ ਦੇ ਕੇਂਦਰ ਬਦਲਣ ਸਬੰਧੀ ਪੰਜ ਮੌਕੇ ਵਿਦਿਆਰਥੀਆਂ ਨੂੰ ਦਿੱਤੇ ਹਨ। ਸ਼ੁੱਕਰਵਾਰ ਨੂੰ ਇਸ ਸਬੰਧ ’ਚ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਐੱਨਟੀਏ ਨੇ ਕਰੋਨਾ ਦੀ ਸਥਿਤੀ ਧਿਆਨ ’ਚ ਰੱਖਦਿਆਂ ਇਹ ਫ਼ੈਸਲਾ ਲਿਆ ਹੈ ਤਾਂ ਜੋ ਕੇਂਦਰ ਤਕ ਪਹੁੰਚਣ ’ਚ ਪ੍ਰੇਸ਼ਾਨੀ ਨਾ ਆਵੇ। ਜੇਈਈ ਮੁੱੱਖ ਦੀ ਪ੍ਰੀਖਿਆ ਪਹਿਲੀ ਤੋਂ 6 ਸਤੰਬਰ ਤੇ ਨੀਟ ਦੀ ਪ੍ਰੀਖਿਆ 13 ਸਤੰਬਰ ਨੂੰ ਲਈ ਜਾਵੇਗੀ। ਪੰਜਾਬ ’ਚ ਜੇਈਈ ਲਈ ਸੱਤ ਸ਼ਹਿਰਾਂ ਜਲੰਧਰ, ਅੰਮ੍ਰਿਤਸਰ, ਬਠਿੰਡਾ, ਲੁਧਿਆਣਾ, ਪਠਾਨਕੋਟ, ਪਟਿਆਲਾ ਤੇ ਸੰਗਰੂਰ ’ਚ ਸੈਂਟਰ ਬਣਾਏ ਗਏ ਹਨ। ਇਸ ਤਰ੍ਹਾਂ ਨਾਲ ਨੀਟ ਦੀ ਪ੍ਰੀਖਿਆ ਲਈ ਪੰਜ ਸ਼ਹਿਰਾਂ ਜਲੰਧਰ, ਅੰਮ੍ਰਿਤਸਰ, ਬਠਿੰਡਾ, ਲੁਧਿਆਣਾ ਤੇ ਪਟਿਆਲਾ ’ਚ ਸੈਂਟਰ ਬਣੇ ਹਨ।
Advertisement
Advertisement