ਐੱਚਐੱਮਪੀਵੀ ਵਾਇਰਸ ਦੇ ਮਰੀਜ਼ਾਂ ਲਈ ਬਣੇਗਾ ਵੱਖਰਾ ਵਾਰਡ
07:25 AM Jan 11, 2025 IST
Advertisement
ਪੀਪੀ ਵਰਮਾ
ਪੰਚਕੂਲਾ, 10 ਜਨਵਰੀ
ਦੇਸ਼ ਵਿੱਚ ਐੱਚਐੱਮਪੀਵੀ ਦੇ ਮਰੀਜ਼ ਪਾਏ ਜਾਣ ਤੋਂ ਬਾਅਦ ਜ਼ਿਲ੍ਹਾ ਸਿਹਤ ਵਿਭਾਗ ਚੌਕਸ ਹੋ ਗਿਆ ਹੈ। ਵਾਇਰਸ ਦੇ ਪ੍ਰਭਾਵ ਨੂੰ ਦੇਖਦਿਆਂ ਸਿਹਤ ਵਿਭਾਗ ਇੱਕ ਵੱਖਰਾ ਵਾਰਡ ਬਣਾਉਣ ਦੀ ਤਿਆਰੀ ਕਰ ਰਿਹਾ ਹੈ। ਸਿਵਲ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਵਿੱਚ ਫਲੂ ਕਾਰਨਰ ਬਣਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।
ਇਸ ਤੋਂ ਇਲਾਵਾ, ਲੋੜੀਂਦੀ ਗਿਣਤੀ ਵਿੱਚ ਦਵਾਈਆਂ, ਉਪਕਰਣ, ਆਕਸੀਜਨ ਅਤੇ ਵੈਂਟੀਲੇਟਰ ਰੱਖਣ ਦੇ ਵੀ ਨਿਰਦੇਸ਼ ਹਨ। ਹਸਪਤਾਲ ਪ੍ਰਸ਼ਾਸਨ ਨੂੰ ਓਸਟੈਲਮੀਵਿਰ 75, 45, 30 ਮਿਲੀਗ੍ਰਾਮ ਅਤੇ ਸਿਰਪ ਦੇ ਨਾਲ-ਨਾਲ ਪੀਪੀਈ, ਐਨ-95 ਮਾਸਕ, ਰੀਐਜੈਂਟ ਕਿੱਟਾਂ, ਵੀਟੀਐੱਮ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।
Advertisement
Advertisement
Advertisement