ਹੈਂਡਬਾਲ ’ਚ ਸੈਂਟੀਨਲ ਸਕੂਲ ਨੇ ਸੋਨ ਤਗ਼ਮਾ ਜਿੱਤਿਆ
ਪੱਤਰ ਪ੍ਰੇਰਕ
ਸਮਰਾਲਾ, 4 ਅਗਸਤ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਈਆਂ ਜਾ ਰਹੀਆਂ ਸਾਲ 2024-25 ਜ਼ੋਨਲ ਹੈਂਡਬਾਲ ਉਮਰ ਵਰਗ 17 ਵਿਦਿਆਰਥਣਾਂ ਦੇ ਖੇਡ ਮੁਕਾਬਲੇ ਕਿੰਡਰ ਗਾਰਟਨ ਸਕੂਲ ਸਮਰਾਲਾ ਵਿੱਚ ਹੋਏ। ਇਨ੍ਹਾਂ ਵਿੱਚ ਸੈਂਟੀਨਲ ਇੰਟਰਨੈਸ਼ਨਲ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਸੋਨ ਤਗ਼ਮਾ ਹਾਸਲ ਕੀਤਾ ਗਿਆ। ਮੁਕਾਬਲਿਆਂ ਵਿੱਚ ਚਾਰ ਸਕੂਲ ਦੀਆਂ ਟੀਮਾਂ ਨੇ ਹਿੱਸਾ ਲਿਆ। ਦੂਜਾ ਸਥਾਨ ਕਿੰਡਰਗਾਰਟਨ ਸਕੂਲ ਅਤੇ ਤੀਜਾ ਸਥਾਨ ਏਵੀਅਰ ਕਾਨਵੈਂਟ ਸਕੂਲ ਮਾਛੀਵਾੜਾ ਨੇ ਹਾਸਲ ਕੀਤਾ। ਸੈਂਟੀਨਲ ਸਕੂਲ ਦੇ ਪ੍ਰਿੰਸੀਪਲ ਡਾ. ਪੂਨਮ ਸ਼ਰਮਾ ਨੇ ਬੱਚਿਆਂ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਵਿਦਿਆਰਥਣਾਂ ਨੇ ਸੋਨ ਤਗ਼ਮਾ ਜਿੱਤ ਕੇ ਜ਼ਿਲ੍ਹਾ ਪੱਧਰ ਖੇਡ ਮੁਕਾਬਲਿਆਂ ਵਿੱਚ ਆਪਣੀ ਥਾਂ ਪੱਕੀ ਕੀਤੀ ਹੈ।
ਬੈਡਮਿੰਟਨ ਵਿੱਚ ਨਨਕਾਣਾ ਸਾਹਿਬ ਪਬਲਿਕ ਸਕੂਲ ਦੇ ਖਿਡਾਰੀ ਅੱਵਲ
ਸਮਰਾਲਾ (ਪੱਤਰ ਪ੍ਰੇਰਕ):ਨਨਕਾਣਾ ਸਾਹਿਬ ਪਬਲਿਕ ਸਕੂਲ ਸਮਰਾਲਾ ਦੀਆਂ ਲੜਕੀਆਂ ਨੇ ਬੈਡਮਿੰਟਨ ਵਿੱਚ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕੀਤਾ। ਗੜ੍ਹੀ ਤਰਖਾਣਾ ਦੇ ਸੁਪੀਰੀਅਰ ਵਰਲਡ ਸਕੂਲ ਵਿੱਖੇ ਹੋਏ ਜ਼ੋਨਲ ਪੱਧਰ ਦੇ ਬੈਡਮਿੰਟਨ ਮੁਕਾਬਲਿਆਂ ਵਿੱਚ ਸਮਰਾਲਾ ਜ਼ੋਨ ਦੇ ਵੱਖ- ਵੱਖ ਸਕੂਲਾ ਦੀਆਂ ਟੀਮਾਂ ਨੇ ਹਿੱਸਾ ਲਿਆ। ਇਨ੍ਹਾਂ ਵਿੱਚ ਨਨਕਾਣਾ ਸਾਹਿਬ ਪਬਲਿਕ ਸਕੂਲ ਦੀਆਂ ਲੜਕੀਆਂ ਨੇ ਅੰਡਰ 19 ਵਿੱਚ ਪਹਿਲਾ, ਅੰਡਰ-17 ਵਿੱਚ ਦੂਜਾ ਅਤੇ ਅੰਡਰ 14 ਵਿੱਚ ਤੀਜਾ ਸਥਾਨ ਹਾਸਲ ਕੀਤਾ। ਸਕੂਲ ਦੀ ਸਮੂਹ ਪ੍ਰਬੰਧਕ ਕਮੇਟੀ ਦੇ ਮੈਬਰਾਂ ਅਤੇ ਪ੍ਰਿੰਸੀਪਲ ਮਾਲਇੰਦਰ ਸਿੰਘ ਨੇ ਡੀਪੀਈ ਅਧਿਆਪਕ ਬਰਿੰਦਰਪਾਲ ਸਿੰਘ ਅਤੇ ਹਰਵਿੰਦਰ ਕੌਰ ਨੇ ਜੇਤੂ ਟੀਮਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।