For the best experience, open
https://m.punjabitribuneonline.com
on your mobile browser.
Advertisement

ਦੌੜ ਮੁਕਾਬਲੇ ਤੇ ਗੋਲਾ ਸੁੱਟਣ ’ਚ ਸੈਂਟੀਨਲ ਸਕੂਲ ਮੋਹਰੀ

07:37 AM Sep 17, 2024 IST
ਦੌੜ ਮੁਕਾਬਲੇ ਤੇ ਗੋਲਾ ਸੁੱਟਣ ’ਚ ਸੈਂਟੀਨਲ ਸਕੂਲ ਮੋਹਰੀ
ਜੇਤੂ ਵਿਦਿਆਰਥੀ ਪ੍ਰਬੰਧਕਾਂ ਨਾਲ। -ਫੋਟੋ: ਬੱਤਰਾ
Advertisement

ਸਮਰਾਲਾ

Advertisement

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਣਕੀ ਸਮਰਾਲਾ ਵਿੱਚ ਹੋ ਰਹੀਆਂ ਜ਼ੋਨ ਪੱਧਰੀ ਖੇਡਾਂ ਵਿੱਚ ਸੈਂਟੀਨਲ ਇੰਟਰਨੈਸ਼ਨਲ ਸਕੂਲ ਦੀਆਂ ਵਿਦਿਆਰਥਣਾਂ ਨੇ ਅਥਲੈਟਿਕ ਮੁਕਾਬਲਿਆਂ ਵਿੱਚ ਹਿੱਸਾ ਲਿਆ, ਜਿਸ ਦੌਰਾਨ ਹਰਮਨਪ੍ਰੀਤ ਕੌਰ ਨੇ 100 ਮੀਟਰ (ਅੰਡਰ- 19) ਦੌੜ ਵਿੱਚ ਸੋਨ ਤਗ਼ਮਾ ਪ੍ਰਾਪਤ ਕੀਤਾ ਅਤੇ ਡਿੰਪਲਪ੍ਰੀਤ ਕੌਰ ਨੇ ਗੋਲਾ ਸੁੱਟਣ (ਅੰਡਰ- 17) ਵਿੱਚ ਤੀਜਾ ਸਥਾਨ ਹਾਸਲ ਕੀਤਾ। ਜੇਤੂ ਵਿਦਿਆਰਥੀਆਂ ਨੇ ਸੈਂਟੀਨਲ ਇੰਟਰਨੈਸ਼ਨਲ ਸਕੂਲ ਦਾ ਨਾਂ ਰੋਸ਼ਨ ਕੀਤਾ। ਇਸ ਮੌਕੇ ਪ੍ਰਿੰਸੀਪਲ ਡਾ. ਪੂਨਮ ਸ਼ਰਮਾ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਵਿਦਿਆਰਥੀਆਂ ਨੂੰ ਅਜਿਹੇ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਆ। - ਪੱਤਰ ਪ੍ਰੇਰਕ

Advertisement

Advertisement
Author Image

sanam grng

View all posts

Advertisement