ਆਸਟਰੇਲੀਆ ਦੀ ਥਾਂ ਮਲੇਸ਼ੀਆ ਭੇਜਿਆ; ਕੇਸ ਦਰਜ
09:10 AM Jun 17, 2024 IST
ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 16 ਜੂਨ
ਜ਼ਿਲ੍ਹਾ ਫ਼ਰੀਦਕੋਟ ਪੁਲੀਸ ਨੇ ਇੱਕ ਨੌਜਵਾਨ ਨੂੰ ਆਸਟਰੇਲੀਆ ਦੀ ਥਾਂ ਮਲੇਸ਼ੀਆ ਭੇਜ ਕੇ 36 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਮੋਗਾ ਦੇ ਦੋ ਟਰੈਵਲਰ ਏਜੰਟਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਨੇ ਇਹ ਕਾਰਵਾਈ ਪਿੰਡ ਪੱਖੀ ਖੁਰਦ ਦੇ ਨੌਜਵਾਨ ਕਮਲਜੀਤ ਸਿੰਘ ਦੀ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਹੈ। ਸ਼ਿਕਾਇਤਕਰਤਾ ਕਮਲਜੀਤ ਨੇ ਪੁਲੀਸ ਨੂੰ ਦੱਸਿਆ ਕਿ ਉਸ ਨੇ ਆਸਟਰੇਲੀਆ ਜਾਣ ਲਈ ਮੋਗਾ ਦੇ ਟਰੈਵਲਰ ਏਜੰਟ ਸੰਜੈ ਕੁਮਾਰ ਤੇ ਹਰਪ੍ਰੀਤ ਸਿੰਘ ਨਾਲ ਗੱਲ ਕੀਤੀ ਸੀ ਜਿਨ੍ਹਾਂ ਭਰੋਸਾ ਦਿਵਾਇਆ ਸੀ ਕਿ ਪਹਿਲਾਂ ਉਹ ਉਸ ਨੂੰ ਮਲੇਸ਼ੀਆ ਭੇਜਣਗੇ ਅਤੇ ਉੱਥੋਂ ਆਸਟਰੇਲੀਆ ਭੇਜ ਦੇਣਗੇ। ਉਸ ਨੇ ਦੋਸ਼ ਲਾਇਆ ਕਿ ਦੋ ਸਾਲ ਬੀਤਣ ਮਗਰੋਂ ਵੀ ਉਸ ਨੂੰ ਆਸਟਰੇਲੀਆ ਨਹੀਂ ਭੇਜਿਆ ਗਿਆ ਜਿਸ ਕਰਕੇ ਉਸ ਨੂੰ ਪੰਜਾਬ ਮੁੜਨਾ ਪਿਆ। ਦੂਜੇ ਪਾਸੇ, ਟਰੈਵਲ ਏਜੰਟਾਂ ਨੇ ਦੋਸ਼ ਨਕਾਰਦਿਆਂ ਕਿਹਾ ਕਿ ਸ਼ਿਕਾਇਤਕਰਤਾ ਮਰਜ਼ੀ ਨਾਲ ਮਲੇਸ਼ੀਆ ਤੋਂ ਵਾਪਸ ਆ ਕੇ ਉਨ੍ਹਾਂ ’ਤੇ ਝੂਠੇ ਦੋਸ਼ ਲਾ ਰਿਹਾ ਹੈ।
Advertisement
Advertisement
Related News
Advertisement