ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਤੇ ਪਸ਼ੂਆਂ ਲਈ ਚਾਰਾ ਭੇਜਿਆ

07:19 AM Jul 19, 2023 IST
ਪਿੰਡ ਜੁਲਕਾਂ ਵਾਸੀਆਂ ਵੱਲੋਂ ਦੇਵੀਗੜ੍ਹ ਵਿੱਚ ਲਗਾਇਆ ਲੰਗਰ। -ਫੋਟੋ: ਨੌਗਾਵਾਂ

ਪੱਤਰ ਪ੍ਰੇਰਕ
ਅਮਰਗੜ੍ਹ, 18 ਜੁਲਾਈ
ਹੜ੍ਹ ਪੀੜਤਾਂ ਲਈ ਪਿੰਡ ਚੌਂਦਾ ਵਾਸੀਆਂ ਵੱਲੋਂ ਲੰਗਰ, ਪਾਣੀ ਦੀਆਂ ਬੋਤਲਾਂ, ਦਵਾਈਆਂ, ਸੁੱਕਾ ਚਾਰਾ ਤੇ ਹਰਾ ਚਾਰਾ ਰਵਾਨਾ ਕੀਤਾ ਗਿਆ। ਇਸ ਮੌਕੇ ਚੇਅਰਮੈਨ ਹਰਬੰਸ ਸਿੰਘ ਢੀਂਡਸਾ ਨੇ ਕਿਹਾ ਕਿ ਪਿੰਡਾਂ ਦੇ ਲੋਕਾਂ ਵੱਲੋਂ ਹੜ੍ਹ ਪੀੜਤ ਇਲਾਕਿਆਂ ਲਈ ਰਾਸ਼ਨ ਤੇ ਪਸ਼ੂਆਂ ਲਈ ਚਾਰਾ ਭੇਜਿਆ ਜਾ ਰਿਹਾ ਹੈ।
ਸੁਨਾਮ ਊਧਮ ਸਿੰਘ ਵਾਲਾ (ਪੱਤਰ ਪ੍ਰੇਰਕ): ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਹੜ੍ਹ ਪ੍ਰਭਾਵਤ ਕਿਸਾਨਾਂ ਦੀ ਮਦਦ ਤੇ ਅੱਗੇ ਆਈ ਹੈ। ਇਸ ਵਾਰ ਜਥੇਬੰਦੀ ਨੇ ਆਪਣੇ ਪੱਧਰ ਤੇ ਕਿਸਾਨਾਂ ਦੀ ਮਦਦ ਦਾ ਹੰਭਲਾ ਮਾਰਿਆ ਹੈ। ਜਥੇਬੰਦੀ ਨੇ ਐਲਾਨ ਕੀਤਾ ਹੈ ਕਿ ਜਨਿ੍ਹਾਂ ਕਿਸਾਨਾਂ ਦੀ ਝੋਨੇ ਦੀ ਫਸਲ ਹੜ੍ਹ ਦੇ ਪਾਣੀ ਨਾਲ ਰੁੜ੍ਹ ਗਈ ਹੈ ਉਨ੍ਹਾਂ ਨੂੰ ਮੁਫਤ ਝੋਨੇ ਦੀ ਪਨੀਰੀ ਮੁਹੱਈਆ ਕਰਵਾਈ ਜਾਵੇਗੀ। ਇਸ ਲਈ ਜਥੇਬੰਦੀ ਵੱਲੋਂ 42 ਏਕੜ ਪਨੀਰੀ ਬੀਜੀ ਗਈ। ਇਸ ਸਬੰਧੀ ਜਥੇਬੰਦੀ ਦੇ ਜ਼ਿਲ੍ਹਾ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਨੇ ਦੱਸਿਆ ਕਿ 42 ਏਕੜ ਪਨੀਰੀ ਵੱਖ ਵੱਖ ਪਿੰਡਾਂ ਵਿਚ ਬੀਜੀ ਗਈ ਹੈ। ਜਿਸ ਵਿਚ ਲਹਿਲ ਖ਼ੁਰਦ 2.5 ਏਕੜ, ਲਹਿਲ ਕਲਾ 3 ਏਕੜ, ਲਹਿਰਾਗਾਗਾ 5 ਏਕੜ, ਭੁਟਾਲ ਕਲਾਂ 10 ਏਕੜ, ਭੁਟਾਲ ਖੂਰਦ 4.5 ਏਕੜ, ਘੋੜੇਨਵ 2 ਏਕੜ, ਨੰਗਲਾ 2 ਏਕੜ, ਕੋਟੜਾ 2 ਏਕੜ, ਸੰਗਤਪੂਰਾ 2 ਏਕੜ, ਕਾਲਵੰਨਜਾਰਾ 2.5 ਏਕੜ, ਢੀਡਸਾਂ 2.5 ਏਕੜ, ਖੰਡੇਵਾਦ 2.5 ਏਕੜ, ਰਾਏਧਰਾਣਾ 1.5 ਏਕੜ ਵਿਚ ਝੋਨੇ ਦੀ ਪਨੀਰੀ ਬੀਜੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਪਨੀਰੀ ਮੁਫਤ ਦਿਤੀ ਜਾਵੇਗੀ।
ਮਾਲੇਰਕੋਟਲਾ (ਨਿੱਜੀ ਪੱਤਰ ਪ੍ਰੇਰਕ): ਹੜ੍ਹ ਪੀੜਤਾਂ ਲਈ ਜ਼ਿਲ੍ਹਾ ਮਾਲੇਰਕੋਟਲਾ ਦੀਆਂ ਸਮਾਜ ਸੇਵੀ ਸੰਸਥਾਵਾਂ, ਸਮਾਜ ਸੇਵੀਆਂ , ਨੌਜਵਾਨ ਕਲੱਬਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਰਾਹਤ ਸਮੱਗਰੀ ਅਤੇ ਪਸ਼ੂਆਂ ਲਈ ਹਰੇ ਚਾਰੇ ਦੀ ਸੇਵਾ ਜਾਰੀ ਹੈ। ਪਿੰਡ ਬਾਠਾਂ ਦੇ ਸੋਹੀ ਨੇਕ ਨਰਸਰੀ ਫਾਰਮ ਦੇ ਮਾਲਕ ਕਰਮਜੀਤ ਸਿੰਘ ਸਿੰਘ ਸੋਹੀ ਨੇ ਦੱਸਿਆ ਕਿ ਉਨ੍ਹਾਂ ਦੀ ਫਰਮ ਨੇ ਆਪਣੇ ਸੰਪਰਕ ਦੇ ਪਿੰਡ ਗੱਗੜਪੁਰ, ਗਾਜੇਵਾਸ, ਧਰਮਹੇੜੀ ਬਾਸੀਅਰਕ, ਚੱਠੇ ਸਕੋਹਾਂ ਦੇ ਕਿਸਾਨਾਂ ਨੂੰ ਝੋਨੇ ਦੀ 126, 1509 ਅਤੇ 1718 ਕਿਸਮ ਦਾ 20 ਕੁਇੰਟਲ ਮੁਫ਼ਤ ਬੀਜ ਦਿੱਤਾ ਹੈ। ਸੁਲਤਾਨਪੁਰ ਬਧਰਾਵਾਂ ਦੇ ਗੁਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਕਿਸਾਨ ਅਮਨਦੀਪ ਸਿੰਘ ਸੰਧੂ ਨੇ ਉਨ੍ਹਾਂ ਕਿਸਾਨਾਂ ਲਈ ਦੋ ਏਕੜ ਝੋਨੇ ਦੀ ਪਨੀਰੀ ਬੀਜੀ ਹੈ ,ਜਨਿ੍ਹਾਂ ਦੀ ਝੋਨੇ ਦੀ ਫ਼ਸਲ ਹੜ੍ਹਾਂ ਕਾਰਨ ਬਰਬਾਦ ਹੋ ਗਈ ਹੈ। ਪਿੰਡ ਭੂਦਨ ਅਤੇ ਹਥਨ ਤੋਂ ਵੀ ਹੜ੍ਹ ਪ੍ਰਭਾਵਿਤ ਲੋਕਾਂ ਲਈ ਰਾਸ਼ਨ ਅਤੇ ਪਸ਼ੂਆਂ ਲਈ ਹਰਾ ਚਾਰਾ ਭੇਜਿਆ ਗਿਆ ਹੈ।
ਲਹਿਰਾਗਾਗਾ (ਪੱਤਰ ਪ੍ਰੇਰਕ): ਹਲਕਾ ਲਹਿਰਾਗਾਗਾ ਦੇ ਮੂਨਕ ਤੇ ਮਾਨਸਾ ਖੇਤਰ ਵਿੱਚ ਹੜ੍ਹਾਂ ਨਾਲ ਹੋਏ ਨੁਕਸਾਨ ਦੇ ਮੱਦੇਨਜ਼ਰ ਕਿਰਤੀ ਕਿਸਾਨ ਯੂਨੀਅਨ, ਡੈਮੋਕ੍ਰੈਟਿਕ ਟੀਚਰ ਫਰੰਟ ਅਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਲਹਿਰਾਗਾਗਾ ਵਿੱਚ ਨਹਿਰ ਦੇ ਪੁਲ ’ਤੇ ਰਾਹਤ ਕੈਂਪ ਸ਼ੁਰੂ ਕੀਤਾ ਗਿਆ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਭੁਪਿੰਦਰ ਸਿੰਘ ਲੌਗੋਵਾਲ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸਕੱਤਰ ਬਿੱਕਰ ਸਿੰਘ ਹੱਥੋਆ ਅਤੇ ਡੀਟੀਐੱਫ ਦੇ ਜ਼ਿਲ੍ਰਾ ਪ੍ਰਧਾਨ ਸੁਖਵਿੰਦਰ ਗਿਰ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਪਨੀਰੀ ਬਿਜਾਈ ਜਾ ਰਹੀ ਹੈ। ਲੋੜਵੰਦਾਂ ਤੱਕ ਹਰ ਤਰ੍ਹਾਂ ਦੀ ਸੰਭਵ ਮਦਦ ਅਤੇ ਜਿਵੇਂ ਕਿ ਸੁੱਕਾ ਰਾਸ਼ਨ, ਪਸ਼ੂਆਂ ਲਈ ਹਰਾ ਚਾਰਾ, ਦਵਾਈਆਂ ਪਹੁੰਚਾਈਆਂ ਜਾਣਗੀਆਂ। ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਲੋਕਾਂ ਦੇ ਹੋਏ ਨੁਕਸਾਨ ਦੀ ਫੌਰੀ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦਿੱਤਾ ਜਾਵੇ।
ਰਾਹਤ ਸਮੱਗਰੀ ਲਿਆਉਣ ਵਾਲਿਆਂ ਲਈ ਲੰਗਰ ਲਾਇਆ
ਦੇਵੀਗੜ੍ਹ( ਪੱਤਰ ਪ੍ਰੇਰਕ): ਇੱਥੇ ਆਸ ਪਾਸ ਦਰਜਨਾਂ ਪਿੰਡ ਹੜ੍ਹ ਦੀ ਮਾਰ ਹੇਠ ਆਏ ਹੋਏ ਹਨ, ਜਨਿ੍ਹਾਂ ਦਾ ਸੰਪਰਕ ਅਜੇ ਵੀ ਦੇਵੀਗੜ੍ਹ ਨਾਲੋਂ ਕੱਟਿਆ ਪਿਆ ਹੈ। ਉਨ੍ਹਾਂ ਹੜ੍ਹ ਪੀੜਤਾਂ ਲਈ ਰਾਸ਼ਨ, ਸੁੱਕਾ ਅਤੇ ਹਰਾ ਚਾਰਾ ਜ਼ਿਲ੍ਹੇ ਦੇ ਵੱਖ-ਵੱਖ ਪਿਡਾਂ ਵਿੱਚੋਂ ਆ ਰਿਹਾ ਹੈ। ਇਨ੍ਹਾਂ ਲੋਕਾਂ ਲਈ ਜੋ ਲੋਕ ਰਾਸ਼ਨ, ਪਾਣੀ, ਸੁੱਕਾ ਚਾਰਾ ਅਤੇ ਹਰਾ ਚਾਰਾ ਲਿਆ ਰਹੇ ਹਨ, ਉਨ੍ਹਾਂ ਲਈ ਪਿੰਡ ਜੁਲਕਾਂ ਦੇ ਸਮੂਹ ਨਗਰ ਵਾਸੀਆਂ ਨੇ ਪਿਛਨੇ ਤਿੰਨ ਦਨਿਾਂ ਤੋਂ ਲੰਗਰ ਲਗਾਇਆ ਹੋਇਆ ਹੈ।ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਲੰਗਰ ਉਦੋਂ ਤੱਕ ਚਲਦਾ ਰਹੇਗਾ ਜਦੋਂ ਤੱਕ ਰਾਹਤ ਸਮੱਗਰੀ ਆਉਂਦੀ ਰਹੇਗੀ। ਇਸ ਮੌਕੇ ਸਰਪੰਚ ਅਪਾਰ ਸਿੰਘ ਜ਼ੁਲਕਾਂ, ਜਗਤਾਰ ਸਿੰਘ ਗਿੱਲ, ਗੁਰਪ੍ਰੀਤ ਸੂਦ, ਹਰਮਨ ਗਿੱਲ, ਲਾਲੀ ਬੈਕਰੀ, ਮੱਲੀ ਗਿੱਲ, ਗਿੰਦਾ ਗਿੱਲ, ਅਰਸ਼, ਸਰਬਜੀਤ ਸਿੰਘ, ਰਾਜਾ ਧੰਜੂ ਦੇਵੀਗੜ੍ਹ, ਹੈਪੀ ਧੰਜੂ ਹਾਜ਼ਰ ਸਨ।

Advertisement

Advertisement
Tags :
ਸਮੱਗਰੀਹੜ੍ਹਚਾਰਾਪਸ਼ੂਆਂਪੀੜਤਾਂਭੇਜਿਆਰਾਹਤ
Advertisement