ਨੈਣਾ ਦੇਵੀ ਵਿਖੇ ਲੰਗਰ ਲਈ ਰਾਸ਼ਨ ਭੇਜਿਆ
06:37 AM Aug 03, 2024 IST
Advertisement
ਧੂਰੀ: ਸਰਬ ਭਾਰਤੀ ਸੇਵਾ ਸੰਮਤੀ ਧੂਰੀ ਵੱਲੋਂ ਰਾਸ਼ਨ ਦਾ ਇੱਕ ਟਰੱਕ ਪ੍ਰਧਾਨ ਰਾਕੇਸ਼ ਕੁਮਾਰ ਦੀ ਪ੍ਰਧਾਨਗੀ ਹੇਠ ਮਾਤਾ ਨੈਣਾ ਦੇਵੀ ਮੰਦਰ ਲਈ ਰਵਾਨਾ ਕੀਤਾ ਗਿਆ। ਟਰੱਕ ਨੂੰ ਰਾਈਸਿਲਾ ਹੈਲਥ ਫੂਡਜ਼ ਦੇ ਡਾਇਰੈਕਟਰ ਵਿਜੈ ਗੋਇਲ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਦੌਰਾਨ ਸੇਵਾ ਸੰਮਤੀ ਦੇ ਪ੍ਰਬੰਧਕਾਂ ਨੇ ਵਿਜੈ ਗੋਇਲ ਦਾ ਸਨਮਾਨ ਵੀ ਕੀਤਾ। ਆਗੂਆਂ ਨੇ ਕਿਹਾ ਇਹ ਭੰਡਾਰਾ 4 ਅਗਸਤ ਤੋਂ ਸ਼ੁਰੂ ਹੋ ਕੇ 13 ਅਗਸਤ ਤੱਕ ਚੱਲੇਗਾ। ਇਸ ਮੌਕੇ ਦਫਤਰ ਇੰਚਾਰਜ ਪੂਰਨ ਚੰਦ ਸਿੰਗਲਾ, ਜਨਰਲ ਸੈਕਟਰੀ ਸੁਖਵਿੰਦਰ ਸਿੰਘ, ਹਰਜੀਤ ਸਿੰਘ ਕੈਪਟਨ, ਗਿਆਨ ਚੰਦ ਗਰਗ ਚੇਅਰਮੈਨ, ਸ਼ਿਵ ਕੁਮਾਰ, ਗੁਰਮੇਲ ਸਿੰਘ, ਮਨੋਹਰ ਲਾਲ ਮੌਰੀ, ਅਨਿਲ ਕੁਮਾਰ, ਦਿਨੇਸ਼ ਬਿੱਟੂ ਬਾਂਸਲ, ਸੰਜੀਵ ਕਾਲਾ ਵਰਮਾ ਤੇ ਵਿਜੈ ਕੁਮਾਰ ਬਿੰਨੀ ਪ੍ਰੈੱਸ ਸਕੱਤਰ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement