ਆਰਬੀਆਈ ਵੱਲੋਂ ਮੁਦਰਾ ਨੀਤੀ ਸਮੀਖਿਆ ਬਾਰੇ ਘੋਸ਼ਣਾ ਤੋਂ ਬਾਅਦ ਸੈਂਸੈਕਸ 582 ਅੰਕ ਟੁੱਟਿਆ
04:53 PM Aug 08, 2024 IST
ਮੁੰਬਈ, 8 ਅਗਸਤ
ਸ਼ੇਅਰ ਬਜ਼ਾਰ ਵਿਚ ਅੱਜ ਗਿਰਾਵਟ ਰਹੀ ਅਤੇ ਬੀਐੱਸਈ ਸੈਂਸੈਕਸ 582 ਅੰਕ ਹੇਠਾਂ ਆ ਗਿਆ। ਭਾਰਤੀ ਰਿਜ਼ਰਵ ਬੈਂਕ ਨੇ ਨੀਤੀਗਤ ਰੈਪੋ ਦਰ ਵਿਚ ਬਦਲਾਅ ਨਾਲ ਕਰਨ ਦੇ ਫ਼ੈਸਲੇ ਦੀ ਘੋਸ਼ਣਾ ਤੋਂ ਬਾਅਦ ਬਜ਼ਾਰ ਵਿਚ ਗਿਰਾਵਟ ਦਰਜ ਕੀਤੀ ਗਈ। ਕਾਰੋਬਾਰ ਦੌਰਾਨ 30 ਸ਼ੇਅਰਾਂ ’ਤੇ ਅਧਾਰਿਤ ਬੀਐੱਸਈ ਸੈਂਸੈਕਸ 581.79 ਅੰਕ ਹੇਠਾਂ 78,886.22 ’ਤੇ ਬੰਦ ਹੋਇਆ ਅਤੇ ਐੱਨਐੱਸਈ ਨਿਫ਼ਟੀ 180.50 ਅੰਕ ਹੇਠਾਂ ਆਉਂਦਿਆਂ 24117 ਤੇ ਬੰਦ ਹੋਇਆ। -ਪੀਟੀਆਈ
Advertisement
Advertisement