ਸੈਂਸੈਕਸ ਨੇ ਪਹਿਲੀ ਵਾਰ ਛੂਹਿਆ 83 ਹਜ਼ਾਰ ਦਾ ਅੰਕੜਾ
06:49 AM Sep 13, 2024 IST
ਮੁੰਬਈ:
Advertisement
ਸੈਂਸੈਕਸ ਨੇ ਅੱਜ ਪਹਿਲੀ ਵਾਰ ਇਤਿਹਾਸਕ 83 ਹਜ਼ਾਰ ਦੇ ਅੰਕੜੇ ਨੂੰ ਛੂਹਿਆ। ਉਧਰ ਨਿਫ਼ਟੀ ਵੀ ਆਪਣੇ ਹੁਣ ਤੱਕ ਦੇ ਸਭ ਤੋਂ ਉਪਰਲੇ ਪੱਧਰ ’ਤੇ ਬੰਦ ਹੋਇਆ। ਮਾਹਿਰਾਂ ਮੁਤਾਬਕ ਆਲਮੀ ਬਾਜ਼ਰਾਂ ’ਚ ਤੇਜ਼ੀ ਦਰਮਿਆਨ ਵੱਡੀਆਂ ਕੰਪਨੀਆਂ ਦੇ ਸ਼ੇਅਰਾਂ ’ਚ ਖ਼ਰੀਦਦਾਰੀ ਅਤੇ ਵਿਦੇਸ਼ੀ ਫੰਡ ਆਉਣ ਕਾਰਨ ਬਾਜ਼ਾਰ ’ਚ ਤੇਜ਼ੀ ਆਈ। ਤੀਹ ਸ਼ੇਅਰਾਂ ਵਾਲਾ ਬੀਐੱਸਈ ਸੈਂਸੈਕਸ ਇਕ ਵਾਰ 83,116.19 ਅੰਕ ’ਤੇ ਪਹੁੰਚ ਗਿਆ ਸੀ ਪਰ ਅਖੀਰ ’ਚ ਇਹ 82,962.71 ਅੰਕਾਂ ’ਤੇ ਬੰਦ ਹੋਇਆ। ਐੱਨਐੱਸਈ ਨਿਫ਼ਟੀ ਵੀ 470.45 ਅੰਕਾਂ ਦੇ ਉਛਾਲ ਨਾਲ ਰਿਕਾਰਡ 25,388.90 ਅੰਕ ’ਤੇ ਬੰਦ ਹੋਇਆ। -ਪੀਟੀਆਈ
Advertisement
Advertisement