Sensex ਕੇਂਦਰੀ ਬਜਟ ਤੋਂ ਪਹਿਲਾਂ ਸ਼ੇਅਰ ਬਾਜ਼ਾਰ ਵਿਚ ਤੇਜ਼ੀ
10:23 AM Feb 01, 2025 IST
Advertisement
ਮੁੰਬਈ, 1 ਫਰਵਰੀ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਕੇਂਦਰੀ ਬਜਟ ਪੇਸ਼ ਕੀਤੇ ਜਾਣ ਤੋਂ ਪਹਿਲਾਂ ਸ਼ਨਿੱਚਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ Senses ਤੇ Nifty ਵਿਚ ਤੇਜ਼ੀ ਰਹੀ। ਬੰਬੇ ਸਟਾਕ ਐਕਸਚੇਂਜ (BSE) ਦਾ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿਚ 136.44 ਨੁਕਤਿਆਂ ਦੇ ਉਭਾਰ ਨਾਲ 77,637.01 ਨੂੰ ਪਹੁੰਚ ਗਿਆ।
Advertisement
ਉਧਰ ਐੱਨਐੱਸਈ (NSE) ਦਾ ਨਿਫਟੀ 20.2 ਅੰਕ ਵਧ ਕੇ 23,528.60 ਦੇ ਪੱਧਰ ’ਤੇ ਰਿਹਾ। ਸੈਂਸੈਕਸ ਵਿਚ ਸੂਚੀਬੱਧ 30 ਕੰਪਨੀਆਂ ਵਿਚੋਂ ਆਈਟੀਸੀ ਹੋਟਲਜ਼, ਇੰਡਸਇੰਡ ਬੈਂਕ, ਮਹਿੰਦਰਾ ਐਂਡ ਮਹਿੰਦਰਾ, ਸਨ ਫਾਰਮਾ, ਅਲਟਰਾਟੈੱਕ ਸੀਮਿੰਟ ਤੇ ਐੱਨਟੀਪੀਸੀ ਦੇ ਸ਼ੇਅਰ ਸਭ ਤੋਂ ਵੱਧ ਮੁਨਾਫੇ ਵਿਚ ਰਹੇ।
Advertisement
ਟਾਈਟਨ, ਕੋਟਕ ਮਹਿੰਦਰਾ ਬੈਂਕ, ਨੈਸਲੇ, ਏਸ਼ੀਅਨ ਪੇਂਟਸ, ਐੱਚਸੀਐੱਲ ਟੈੱਕ ਤੇ ਆਈਸੀਆਈਸੀਆਈ ਬੈਂਕ ਦੇ ਸ਼ੇਅਰ ਨੁਕਸਾਨ ਵਿਚ ਰਹੇ। -ਪੀਟੀਆਈ
Advertisement