ਅਮਰੀਕੀ ਮੁਦਰਾਸਫੀਤੀ ਅੰਕੜਿਆਂ ਤੋਂ ਪਹਿਲਾਂ Sensex, Nifty ਅਸਥਿਰ ਵਪਾਰ ਵਿਚ ਵਧੇ
11:17 AM Dec 11, 2024 IST
ਮੁੰਬਈ, 11 ਦਸੰਬਰ
Advertisement
ਅਮਰੀਕੀ ਮਹਿੰਗਾਈ ਅੰਕੜਿਆਂ ਤੋਂ ਪਹਿਲਾਂ ਮਿਲੇ-ਜੁਲੇ ਆਲਮੀ ਰੁਝਾਨਾਂ ਵਿਚਕਾਰ ਬੁੱਧਵਾਰ ਨੂੰ ਇਕੁਇਟੀ ਬੈਂਚਮਾਰਕ Sensex ਅਤੇ Nifty ਅਸਥਿਰ ਵਪਾਰ ਵਿੱਚ ਵਧੇ। ਇਸ ਦੌਰਾਨ ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਸਵੇਰ ਦੇ ਕਾਰੋਬਾਰ ’ਚ 55.04 ਅੰਕ ਜਾਂ 0.04 ਫੀਸਦੀ ਵਧ ਕੇ 81,565.09 ’ਤੇ ਖੁੱਲ੍ਹਿਆ। ਇਸੇ ਤਰ੍ਹਾਂ ਵਿਆਪਕ NSE Nifty 30.40 ਅੰਕ ਜਾਂ 0.12 ਫੀਸਦੀ ਵਧ ਕੇ 24,640.45 ’ਤੇ ਪਹੁੰਚ ਗਿਆ। 30 ਸ਼ੇਅਰਾਂ ਵਾਲੇ ਪੈਕ ’ਚ ਅਲਟਰਾਟੈੱਕ ਸੀਮੈਂਟ, ਨੇਸਲੇ ਇੰਡੀਆ, ਮਹਿੰਦਰਾ ਐਂਡ ਮਹਿੰਦਰਾ, ਸਨ ਫਾਰਮਾਸਿਊਟੀਕਲ, ਏਸ਼ੀਅਨ ਪੇਂਟਸ, ਮਾਰੂਤੀ, ਇਨਫੋਸਿਸ ਅਤੇ ਟਾਟਾ ਮੋਟਰਜ਼ ਨੂੰ ਫਾਇਦਾ ਹੋਇਆ। ਐਚਸੀਐਲ ਟੈਕਨਾਲੋਜੀਜ਼, ਆਈਸੀਆਈਸੀਆਈ ਬੈਂਕ, ਟੇਕ ਮਹਿੰਦਰਾ, ਬਜਾਜ ਫਾਈਨਾਂਸ, ਬਜਾਜ ਫਿਨਸਰਵ, ਟਾਟਾ ਕੰਸਲਟੈਂਸੀ ਸਰਵਿਸਿਜ਼, ਟਾਈਟਨ ਅਤੇ ਐਚਡੀਐਫਸੀ ਬੈਂਕ ਪਿੱਛੇ ਰਹੇ। ਪੀਟੀਆਈ
Advertisement
Advertisement