ਕਮਜ਼ੋਰ ਗਲੋਬਲ ਸੰਕੇਤਾਂ ਦੇ ਕਾਰਨ ਸੈਂਸੈਕਸ, ਨਿਫ਼ਟੀ 1 ਪ੍ਰਤੀਸ਼ਤ ਤੋਂ ਵੱਧ ਡਿੱਗੇ
ਮੁੰਬਈ, 22 ਅਕਤੂਬਰ
ਪੂੰਜੀ ਬਾਜ਼ਾਰਾਂ ਤੋਂ ਵੱਡੇ ਪੱਧਰ ’ਤੇ ਵਿਦੇਸ਼ੀ ਫੰਡਾਂ ਦੇ ਨਿਕਾਸ ਅਤੇ ਸੁਸਤ ਗਲੋਬਲ ਇਕੁਇਟੀ ਦੇ ਵਿਚਕਾਰ ਇਕੁਇਟੀ ਬੈਂਚਮਾਰਕ ਸੂਚਕ ਸੈਂਸੈਕਸ ਅਤੇ ਨਿਫ਼ਟੀ ਮੰਗਲਵਾਰ ਨੂੰ 1 ਫੀਸਦੀ ਤੋਂ ਵੱਧ ਡਿੱਗ ਗਏ। ਪਿਛਲੇ ਦਿਨ ਦੀ ਗਿਰਾਵਟ ਨੂੰ ਵਧਾਉਂਦੇ ਹੋਏ, ਬੀਐਸਈ ਸੈਂਸੈਕਸ 930.55 ਅੰਕ ਜਾਂ 1.15 ਫੀਸਦੀ ਡਿੱਗ ਕੇ 80,220.72 ’ਤੇ ਬੰਦ ਹੋਇਆ। ਦਿਨ ਦੇ ਦੌਰਾਨ ਇਹ 1,001.74 ਅੰਕ ਜਾਂ 1.23 ਪ੍ਰਤੀਸ਼ਤ ਦੀ ਗਿਰਾਵਟ ਨਾਲ 80,149.53 ’ਤੇ ਆ ਗਿਆ ਸੀ। ਇਸ ਦੌਰਾਨ ਐੱਨਐੱਸਈ ਨਿਫ਼ਟੀ 309 ਅੰਕ ਜਾਂ 1.25 ਫੀਸਦੀ ਡਿੱਗ ਕੇ 24,472.10 ’ਤੇ ਬੰਦ ਹੋਇਆ। 30 ਸੈਂਸੈਕਸ ਪੈਕ ਵਿੱਚੋਂ ਮਹਿੰਦਰਾ ਐਂਡ ਮਹਿੰਦਰਾ, ਸਟੇਟ ਬੈਂਕ ਆਫ਼ ਇੰਡੀਆ, ਪਾਵਰ ਗਰਿੱਡ, ਟਾਟਾ ਸਟੀਲ, ਇੰਡਸਇੰਡ ਬੈਂਕ, ਟਾਟਾ ਮੋਟਰਜ਼, ਲਾਰਸਨ ਐਂਡ ਟੂਬਰੋ, ਐਨਟੀਪੀਸੀ, ਬਜਾਜ ਫਾਈਨਾਂਸ ਅਤੇ ਰਿਲਾਇੰਸ ਸਭ ਤੋਂ ਵੱਧ ਪਛੜ ਗਏ।
ਦੱਖਣੀ ਕੋਰੀਆ ਦੀ ਵਾਹਨ ਨਿਰਮਾਤਾ ਕੰਪਨੀ ਹੁੰਡਈ ਦੀ ਭਾਰਤੀ ਇਕਾਈ ਹੁੰਡਈ ਮੋਟਰ ਇੰਡੀਆ ਲਿਮਟਿਡ ਦੇ ਸ਼ੇਅਰਾਂ ਨੇ ਮੰਗਲਵਾਰ ਨੂੰ 1,960 ਰੁਪਏ ਦੀ ਇਸ਼ੂ ਕੀਮਤ ਦੇ ਮੁਕਾਬਲੇ 7 ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਨਾਲ ਬਾਜ਼ਾਰ ’ਚ ਸ਼ੁਰੂਆਤ ਕੀਤੀ ਹੈ। ਪੀਟੀਆਈ