ਸ਼ੁਰੂਆਤੀ ਕਾਰੋਬਾਰ ’ਚ Sensex, Nifty ’ਚ ਗਿਰਾਵਟ; Adani Group ਦੇ ਸ਼ੇਅਰ ਡਿੱਗੇ
ਮੁੰਬਈ, 21 ਨਵੰਬਰ
Stock Market: ਅਡਾਨੀ ਸਮੂਹ (Adani Group Shares) ਦੇ ਸ਼ੇਅਰਾਂ ’ਚ ਭਾਰੀ ਗਿਰਾਵਟ ਅਤੇ ਬੇਰੋਕ ਵਿਦੇਸ਼ੀ ਫੰਡਾਂ ਦੀ ਨਿਕਾਸੀ ਦੇ ਵਿਚਕਾਰ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ’ਚ ਇਕੁਇਟੀ ਬੈਂਚਮਾਰਕ ਸੂਚਕ ਸੈਂਸੈਕਸ ਅਤੇ ਨਿਫ਼ਟੀ ਡਿੱਗ ਗਏ। ਏਸ਼ੀਆਈ ਸਾਥੀਆਂ ਦੇ ਕਮਜ਼ੋਰ ਰੁਝਾਨਾਂ ਨੇ ਵੀ ਸ਼ੁਰੂਆਤੀ ਵਪਾਰ ਦੌਰਾਨ ਬਾਜ਼ਾਰਾਂ ਨੂੰ ਹੇਠਾਂ ਕੀਤਾ। BSE ਬੈਂਚਮਾਰਕ ਸੈਂਸੈਕਸ ਸ਼ੁਰੂਆਤੀ ਕਾਰੋਬਾਰ ’ਚ 468.17 ਅੰਕ ਡਿੱਗ ਕੇ 77,110.21 ’ਤੇ ਆ ਗਿਆ। NSE ਨਿਫ਼ਟੀ 179.75 ਅੰਕ ਡਿੱਗ ਕੇ 23,338.75 ’ਤੇ ਆ ਗਿਆ।
30 ਸ਼ੇਅਰਾਂ ਵਾਲੇ ਸੈਂਸੈਕਸ ਪੈਕ ਤੋਂ ਅਡਾਨੀ ਪੋਰਟਸ 10 ਪ੍ਰਤੀਸ਼ਤ ਡਿੱਗ ਗਿਆ ਕਿਉਂਕਿ ਅਰਬਪਤੀ ਗੌਤਮ ਅਡਾਨੀ ’ਤੇ ਸੋਲਰ ਲਈ ਅਨੁਕੂਲ ਸ਼ਰਤਾਂ ਦੇ ਬਦਲੇ ਭਾਰਤੀ ਅਧਿਕਾਰੀਆਂ ਨੂੰ 250 ਮਿਲੀਅਨ ਡਾਲਰ ਦੀ ਰਿਸ਼ਵਤ ਦੇਣ ਦੀ ਕਥਿਤ ਸਾਲਾਂ-ਲੰਬੀ ਯੋਜਨਾ ਵਿੱਚ ਉਸਦੀ ਭੂਮਿਕਾ ਲਈ ਅਮਰੀਕੀ ਵਕੀਲਾਂ ਦੁਆਰਾ ਦੋਸ਼ ਲਗਾਇਆ ਗਿਆ ਹੈ।
ਇਹ ਵੀ ਪੜ੍ਹੋ;-
- Gautam Adani charged in US: ਗੌਤਮ ਅਡਾਨੀ ’ਤੇ ਨਿਵੇਸ਼ਕਾਂ ਨੂੰ ਧੋਖਾ ਦੇਣ, ਭਾਰਤੀ ਅਧਿਕਾਰੀਆਂ ਨੂੰ ਰਿਸ਼ਵਤ ਦੇਣ ਦੇ ਦੋਸ਼
- Canada News: ਅਮਰੀਕਾ ਤੋਂ ਬਿਜਲੀ ਖ਼ਰੀਦ ਕੇ ਕੰਮ ਚਲਾ ਰਿਹਾ ਕੈਨੇਡਾ
- Punjab Bypolls ਜ਼ਿਮਨੀ ਚੋਣ ਨੇ ਭਾਜਪਾ ਲਈ ਪਿੰਡਾਂ ਦਾ ਰਾਹ ਖੋਲ੍ਹਿਆ
ਪਾਵਰ ਕੰਟਰੈਕਟ ਅਡਾਨੀ ਇੰਟਰਪ੍ਰਾਈਜਿਜ਼, ਅਡਾਨੀ ਗ੍ਰੀਨ ਐਨਰਜੀ ਅਤੇ ਅਡਾਨੀ ਐਨਰਜੀ ਸਲਿਊਸ਼ਨਸ ਸਮੇਤ ਅਡਾਨੀ ਗਰੁੱਪ ਦੇ ਹੋਰ ਸਟਾਕ ਵੀ ਸ਼ੁਰੂਆਤੀ ਕਾਰੋਬਾਰ ’ਚ ਤੇਜ਼ੀ ਨਾਲ ਡਿੱਗ ਗਏ। ਭਾਰਤੀ ਸਟੇਟ ਬੈਂਕ, ਇੰਡਸਇੰਡ ਬੈਂਕ, ਐਨਟੀਪੀਸੀ ਅਤੇ ਟਾਟਾ ਮੋਟਰਜ਼ ਵੀ ਪਛੜ ਗਏ। ਇੰਫੋਸਿਸ, ਐਚਸੀਐਲ ਟੈਕਨਾਲੋਜੀਜ਼, ਟਾਟਾ ਕੰਸਲਟੈਂਸੀ ਸਰਵਿਸਿਜ਼ ਅਤੇ ਟੈਕ ਮਹਿੰਦਰਾ ਲਾਭਕਾਰੀ ਰਹੇ। ਐਕਸਚੇਂਜ ਦੇ ਅੰਕੜਿਆਂ ਦੇ ਅਨੁਸਾਰ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ ਮੰਗਲਵਾਰ ਨੂੰ 3,411.73 ਕਰੋੜ ਰੁਪਏ ਦੀਆਂ ਇਕਵਿਟੀਜ਼ ਆਫਲੋਡ ਕੀਤੀਆਂ। ਪੀਟੀਆਈ