ਸੈਂਸੈਕਸ 638 ਅੰਕ ਡਿੱਗਿਆ, ਨਿਵੇਸ਼ਕਾਂ ਨੂੰ 9 ਲੱਖ ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ
04:35 PM Oct 07, 2024 IST
ਮੁੰਬਈ, 8 ਅਕਤੂਬਰ
Stock Market Today: ਮੱਧ ਪੂਰਬ ਵਿਚ ਟਕਰਾਅ ਦੇ ਚਲਦਿਆਂ ਨਿਵੇਸ਼ਕਾਂ ਦੇ ਸਾਵਧਾਨ ਰਹਿਣ ਕਾਰਨ ਸੋਮਵਾਰ ਨੂੰ ਭਾਰਤੀ ਸ਼ੇਅਰ ਬਜ਼ਾਰ ਦੇ ਸੂਚਕ ਗਹਿਰੇ ਲਾਲ ’ਚ ਬੰਦ ਹੋਏ।ਇਸ ਦੌਰਾਨ ਸੈਂਸੈਕਸ 638 ਅੰਕ ਭਾਵ 0.78 ਫੀਸਦੀ ਡਿੱਗ ਕੇ 81,050 ’ਤੇ ਅਤੇ ਨਿਫ਼ਟੀ 218 ਅੰਕ ਭਾਵ 0.87 ਫੀਸਦੀ ਡਿੱਗ ਕੇ 24,795 ’ਤੇ ਬੰਦ ਹੋਇਆ। ਤਿੱਖੀ ਗਿਰਾਵਟ ਕਾਰਨ ਬੰਬੇ ਸਟਾਕ ਐਕਸਚੇਂਜ ’ਤੇ ਸੂਚੀਬੱਧ ਸਾਰੀਆਂ ਕੰਪਨੀਆਂ ਦਾ ਮਾਰਕੀਟ ਕੈਪ 9 ਲੱਖ ਕਰੋੜ ਰੁਪਏ ਘਟ ਕੇ 452 ਲੱਖ ਕਰੋੜ ਰੁਪਏ ਰਹਿ ਗਿਆ। ਸ਼ੁੱਕਰਵਾਰ ਦੇ ਕਾਰੋਬਾਰੀ ਸੈਸ਼ਨ 'ਚ ਇਹ ਅੰਕੜਾ 461 ਲੱਖ ਕਰੋੜ ਰੁਪਏ ਸੀ। ਆਈਏਐੱਨਐੱਸ
Advertisement
Advertisement