For the best experience, open
https://m.punjabitribuneonline.com
on your mobile browser.
Advertisement

ਸੈਂਸੈਕਸ ਰਿਕਾਰਡ 67 ਹਜ਼ਾਰ ਦੇ ਅੰਕੜੇ ਤੋਂ ਪਾਰ

06:57 AM Jul 20, 2023 IST
ਸੈਂਸੈਕਸ ਰਿਕਾਰਡ 67 ਹਜ਼ਾਰ ਦੇ ਅੰਕੜੇ ਤੋਂ ਪਾਰ
Advertisement

ਮੁੰਬਈ, 19 ਜੁਲਾਈ
ਵਿਦੇਸ਼ੀ ਫੰਡਾਂ ਦੀ ਆਮਦ ਅਤੇ ਆਲਮੀ ਬਾਜ਼ਾਰਾਂ ’ਚ ਆਸ ਦੀ ਕਿਰਨ ਕਾਰਨ ਸੈਂਸੈਕਸ ਅਤੇ ਨਿਫਟੀ ਬੁੱਧਵਾਰ ਨੂੰ ਆਪਣੇ ਨਵੇਂ ਰਿਕਾਰਡ ਪੱਧਰ ’ਤੇ ਪਹੁੰਚ ਗਏ। ਰਿਲਾਇੰਸ ਇੰਡਸਟਰੀਜ਼ ਅਤੇ ਆਈਟੀਸੀ ਦੇ ਸ਼ੇਅਰਾਂ ’ਚ ਖ਼ਰੀਦਦਾਰੀ ਨੇ ਵੀ ਸ਼ੇਅਰ ਬਾਜ਼ਾਰ ਦੀ ਚੜ੍ਹਤ ਨੂੰ ਕਾਇਮ ਰੱਖਿਆ। ਤੀਹ ਸ਼ੇਅਰਾਂ ’ਤੇ ਆਧਾਰਿਤ ਬੀਐੱਸਈ ਸੈਂਸੈਕਸ ਲਗਾਤਾਰ ਪੰਜਵੇਂ ਦਨਿ 302.30 ਅੰਕ ਚੜ੍ਹ ਕੇ ਨਵੇਂ ਰਿਕਾਰਡ 67,097.44 ਅੰਕਾਂ ’ਤੇ ਬੰਦ ਹੋਇਆ ਹੈ। ਦਨਿ ਵੇਲੇ ਇਹ ਇਕ ਵਾਰ 67,171.38 ਅੰਕਾਂ ’ਤੇ ਵੀ ਪਹੁੰਚ ਗਿਆ ਸੀ। ਉਧਰ ਐੱਨਐੱਸਈ ਨਿਫਟੀ 83.90 ਅੰਕਾਂ ਨਾਲ ਆਪਣੇ ਰਿਕਾਰਡ 19,833.15 ਅੰਕਾਂ ’ਤੇ ਬੰਦ ਹੋਇਆ। ਕਾਰੋਬਾਰ ਦੇ ਸਮੇਂ ਦੌਰਾਨ ਇਸ ਨੇ 102.45 ਅੰਕ ਚੜ੍ਹ ਕੇ 19851.70 ਅੰਕਾਂ ਦਾ ਨਵਾਂ ਰਿਕਾਰਡ ਵੀ ਬਣਾਇਆ ਸੀ। -ਪੀਟੀਆਈ

Advertisement

Advertisement
Tags :
Author Image

joginder kumar

View all posts

Advertisement
Advertisement
×