For the best experience, open
https://m.punjabitribuneonline.com
on your mobile browser.
Advertisement

ਸੈਂਸੈਕਸ ਪਹਿਲੀ ਵਾਰ 84000 ਤੋਂ ਪਾਰ, ਨਿਫ਼ਟੀ ਸਰਵਕਾਲੀ ਉੱਚ ਪੱਧਰ ’ਤੇ

11:35 AM Sep 20, 2024 IST
ਸੈਂਸੈਕਸ ਪਹਿਲੀ ਵਾਰ 84000 ਤੋਂ ਪਾਰ  ਨਿਫ਼ਟੀ ਸਰਵਕਾਲੀ ਉੱਚ ਪੱਧਰ ’ਤੇ
Advertisement

ਮੁੰਬਈ, 20 ਸਤੰਬਰ

Advertisement

Share Market Today: ਬੀਐੱਸਈ ਸੂਚਕਅੰਕ ਸੈਂਸੈਕਸ ਸ਼ੁੱਕਰਵਾਰ ਨੂੰ ਸ਼ੁਰੂਆਤ ਦੌਰਾਨ 84000 ਅੰਕਾਂ ਦੇ ਰਿਕਾਰਡ ਪੱਧਰ ’ਤੇ ਪੁੱਜ ਗਿਆ ਅਤੇ ਨਿਫ਼ਟੀ ਨੇ ਵੀ ਆਪਣੇ ਨਵੇਂ ਰਿਕਾਰਡ ਉੱਚ ਪੱਧਰ ਨੂੰ ਛੂਹ ਲਿਆ। ਕੌਮਾਂਤਰੀ ਬਜ਼ਾਰਾਂ ਵਿਚ ਤੇਜ਼ੀ ਨਾਲ ਅਮਰੀਕੀ ਫੈਡਰਲ ਰਿਜ਼ਰਵ ਬੈਂਕ ਵੱਲੋਂ ਚਾਰ ਸਾਲਾਂ ਤੋਂ ਵੱਧ ਦੇ ਸਮੇਂ ਬਾਅਦ ਆਪਣੀਆਂ ਵਿਆਜ਼ ਦਰਾਂ ਵਿਚ ਕਟੌਤੀ ਨਾਲ ਘਰੇਲੂ ਬਜ਼ਾਰਾਂ ਵਿਚ ਤੇਜ਼ੀ ਆਈ ਹੈ।
30 ਸ਼ੇਅਰਾਂ ਵਾਲਾ ਬੀਐੱਸਈ ਸੈਂਸੈਕਸ 975.1 ਅੰਕਾਂ ਦੀ ਛਾਲ ਭਰਦਿਆਂ 84,159.90 ਦੇ ਨਵੇਂ ਰਿਕਾਰਡ ’ਤੇ ਪੁੱਜ ਗਿਆ। ਐੱਨਐੱਸਈ ਨਿਫ਼ਟੀ 271.1 ਅੰਕ ਵਧਕੇ 25,686.90 ਦੇ ਸਰਵਕਾਲੀ ਸਿਖਰ ’ਤੇ ਰਿਹਾ। ਪੀਟੀਆਈ

Advertisement

Advertisement
Tags :
Author Image

Puneet Sharma

View all posts

Advertisement