ਸੈਂਸੈਕਸ ਰਿਕਾਰਡ 85,000, ਨਿਫ਼ਟੀ 26000 ਤੋਂ ਉੱਪਰ ਬੰਦ
04:30 PM Sep 25, 2024 IST
ਮੁੰਬਈ, 25 ਸਤੰਬਰ
Advertisement
ਬੁੱਧਵਾਰ ਨੂੰ ਬੈਂਚਮਾਰਕ ਸੈਂਸੈਕਸ 85,000 ਦੇ ਉੱਪਰ ਬੰਦ ਹੋਇਆ ਜਦੋਂ ਕਿ ਨਿਫ਼ਟੀ 26,000 ਤੋਂ ਉੱਪਰ ਬੰਦ ਹੋਇਆ। ਦਿਨ ਭਰ ਦੇ ਕਾਰੋਬਾਰ ਤੋਂ ਬਾਅਦ ਬੀਐਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 255.83 ਅੰਕ ਜਾਂ 0.30 ਫੀਸਦੀ ਵਧ ਕੇ 85,169.87 ਦੇ ਸਰਵਕਾਲੀ ਉੱਚ ਪੱਧਰ ’ਤੇ ਬੰਦ ਹੋਇਆ। ਦਿਨ ਦੇ ਦੌਰਾਨ ਇਹ 333.38 ਅੰਕ ਦੇ ਵਾਧੇ ਨਾਲ 85,247.42 ਦੇ ਰਿਕਾਰਡ ਇੰਟਰਾ-ਡੇ ਸਿਖਰ ’ਤੇ ਪਹੁੰਚ ਗਿਆ। ਇਸਦੇ ਨਾਲ ਹੀ ਐੱਨਐੱਸਈ ਨਿਫ਼ਟੀ 63.75 ਅੰਕ ਜਾਂ 0.25 ਫੀਸਦੀ ਚੜ੍ਹ ਕੇ 26,004.15 ਦੇ ਰਿਕਾਰਡ ਉੱਚ ਪੱਧਰ ’ਤੇ ਬੰਦ ਹੋਇਆ। -ਪੀਟੀਆਈ
Advertisement
Advertisement