ਸੈਂਸੈਕਸ ਨੇ ਛੋਹੀ ਨਵੀਂ ਬੁਲੰਦੀ, ਨਿਫ਼ਟੀ 25,800 ਦੇ ਨੇੜੇ
ਮੁੰਬਈ, 20 ਸਤੰਬਰ
Stock Market: ਭਾਰਤੀ ਇਕਵਿਟੀ ਸੂਚਕਅੰਕ ਲਈ ਸ਼ੁੱਕਰਵਾਰ ਇਤਿਹਾਸਕ ਦਿਨ ਰਿਹਾ ਕਿਉਂਕਿ ਸੈਂਸੈਕਸ, ਨਿਫ਼ਟੀ ਅਤੇ ਨਿਫ਼ਟੀ ਬੈਂਕ ਸਭ ਤੋਂ ਉੱਚੇ ਪੱਧਰ ’ਤੇ ਬੰਦ ਹੋਏ। ਸੈਂਸੈਕਸ 1,359 ਅੰਕ ਵਧ ਕੇ 84,544 ’ਤੇ ਅਤੇ ਨਿਫ਼ਟੀ 375 ਅੰਕ ਭਾਵ 1.48 ਫੀਸਦੀ ਚੜ੍ਹ ਕੇ 25,790 ’ਤੇ ਬੰਦ ਹੋਇਆ। ਨਿਫ਼ਟੀ ਬੈਂਕ 755 ਅੰਕ ਚੜ੍ਹ ਕੇ 53,793 ’ਤੇ ਬੰਦ ਹੋਇਆ। ਸਾਰੇ ਤਿੰਨ ਬੈਂਚਮਾਰਕ ਸੂਚਕਅੰਕਾਂ ਨੇ ਕ੍ਰਮਵਾਰ 84,694, 25,849 ਅਤੇ 54,066 ਦੇ ਨਵੇਂ ਸਰਵਕਾਲੀ ਉੱਚ ਪੱਧਰ ਨੂੰ ਛੂਹਿਆ।
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ ’ਚ ਵੀ ਖ਼ਰੀਦਦਾਰੀ ਦੇਖਣ ਨੂੰ ਮਿਲੀ। ਨਿਫ਼ਟੀ ਦਾ ਮਿਡਕੈਪ 100 ਇੰਡੈਕਸ 856 ਵਧ ਕੇ 60,208 ’ਤੇ ਅਤੇ ਨਿਫ਼ਟੀ ਸਮਾਲਕੈਪ 100 ਇੰਡੈਕਸ 187 ਅੰਕਾਂ ਦੇ ਵਾਧੇ ਨਾਲ 19,332 ’ਤੇ ਬੰਦ ਹੋਇਆ।
ਲਗਭਗ ਸਾਰੇ ਸੈਕਟਰਲ ਸੂਚਕਅੰਕ ਹਰੇ ਨਿਸ਼ਾਨ 'ਤੇ ਬੰਦ ਹੋਏ। ਆਟੋ, ਆਈਟੀ, ਫਿਨ ਸਰਵਿਸ, ਫਾਰਮਾ, ਮੈਟਲ, ਰਿਐਲਟੀ, ਐੱਫਐੱਮਸੀਜੀ ਅਤੇ ਊਰਜਾ ’ਚ ਤੇਜ਼ੀ ਰਹੀ। ਕੈਪੀਟਲਮਾਇੰਡ ਰਿਸਰਚ ਦੇ ਸੀਨੀਅਰ ਰਿਸਰਚ ਐਨਾਲਿਸਟ ਕ੍ਰਿਸ਼ਨਾ ਅਪਾਲਾ ਨੇ ਕਿਹਾ ਕਿ ਭਾਰਤੀ ਬਾਜ਼ਾਰ ਅਮਰੀਕਾ ਦੀਆਂ ਫੈੱਡ ਦਰਾਂ ਵਿੱਚ ਕਟੌਤੀ ਦੇ ਚਲਦਿਆਂ ਸਭ ਤੋਂ ਉੱਚੇ ਪੱਧਰ ’ਤੇ ਪਹੁੰਚਾਇਆ। ਆਈਏਐੱਨਐੱਸ