ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੈਂਸੈਕਸ ਹੁਣ ਤੱਕ ਦੇ ਉੱਚ ਪੱਧਰ ’ਤੇ ਬੰਦ ਹੋਇਆ, ਨਿਫ਼ਟੀ 25,900 ਤੋਂ ਪਾਰ

04:41 PM Sep 23, 2024 IST

ਮੁੰਬਈ, 23 ਸਤੰਬਰ

Advertisement

Stock Market: ਸੋਮਵਾਰ ਨੂੰ ਸੈਂਸੈਕਸ ਅਤੇ ਨਿਫ਼ਟੀ ਹੁਣ ਤੱਕ ਦੇ ਸਭ ਤੋਂ ਉੱਚ ਪੱਧਰ ’ਤੇ ਬੰਦ ਹੋਏ। ਸੈਂਸੈਕਸ 384 ਅੰਕ ਭਾਵ 0.45 ਫੀਸਦੀ ਚੜ੍ਹ ਕੇ 84,928 ਅਤੇ ਨਿਫ਼ਟੀ 148 ਅੰਕ ਭਾਵ 0.57 ਫੀਸਦੀ ਚੜ੍ਹ ਕੇ 25,939 ’ਤੇ ਬੰਦ ਹੋਏ। ਲਾਰਜਕੈਪ ਦੇ ਮੁਕਾਬਲੇ ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ ’ਚ ਵੱਡੀ ਖਰੀਦਦਾਰੀ ਦੇਖਣ ਨੂੰ ਮਿਲੀ। ਨਿਫ਼ਟੀ ਦਾ ਮਿਡਕੈਪ 100 ਇੰਡੈਕਸ 503 ਅੰਕ ਭਾਵ 0.84 ਫੀਸਦੀ ਵਧ ਕੇ 60,712 ’ਤੇ ਅਤੇ ਨਿਫ਼ਟੀ ਸਮਾਲਕੈਪ 100 ਇੰਡੈਕਸ 216 ਅੰਕ ਜਾਂ 1.12 ਫ਼ੀਸਦੀ ਦੇ ਵਾਧੇ ਨਾਲ 19,548 ’ਤੇ ਬੰਦ ਹੋਇਆ। ਸੈਕਟਰਲ ਸੂਚਕਾਂਕ ਵਿੱਚ ਆਟੋ, ਪੀਐਸਯੂ ਬੈਂਕ, ਫਿਨ ਸਰਵਿਸਿਜ਼, ਫਾਰਮਾ, ਐਫਐਮਸੀਜੀ, ਮੈਟਲ, ਰਿਐਲਟੀ, ਐਨਰਜੀ ਅਤੇ ਇੰਫਰਾ ਵਿੱਚ ਵੱਡਾ ਵਾਧਾ ਹੋਇਆ। ਬੰਬੇ ਸਟਾਕ ਐਕਸਚੇਂਜ (ਬੀਐਸਈ) ’ਤੇ, 2,385 ਸ਼ੇਅਰ ਹਰੇ ਰੰਗ ਵਿੱਚ 1,728 ਸ਼ੇਅਰ ਲਾਲ ਅਤੇ 120 ਸ਼ੇਅਰ ਬਿਨਾਂ ਕਿਸੇ ਬਦਲਾਅ ਦੇ ਬੰਦ ਹੋਏ। -ਆਈਏਐੱਨਐੱਸ

Advertisement
Advertisement