ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੈਂਸੈਕਸ 141 ਅੰਕ ਚੜ੍ਹ ਕੇ ਨਵੇਂ ਸਿਖਰ ’ਤੇ

07:11 AM Jun 21, 2024 IST

ਮੁੰਬਈ, 20 ਜੂਨ
ਆਲਮੀ ਬਾਜ਼ਾਰਾਂ ਵਿਚ ਮਜ਼ਬੂਤ ਰੁਝਾਨਾਂ ਵਿਚਾਲੇ ਸੈਂਸੈਕਸ ਤੇ ਨਿਫਟੀ ਅੱਜ ਨਵੇਂ ਸਿਖਰ ’ਤੇ ਪਹੁੰਚ ਗਏ। ਰਿਲਾਇੰਸ ਇੰਡਸਟਰੀਜ਼, ਆਈਸੀਆਈਸੀਆਈ ਬੈਂਕ ਅਤੇ ਐੱਚਡੀਐੱਫਸੀ ਬੈਂਕ ਵਰਗੀਆਂ ਵੱਡੀਆਂ ਕੰਪਨੀਆਂ ਦੇ ਸ਼ੇਅਰਾਂ ਵਿੱਚ ਖਰੀਦਦਾਰੀ ਕਾਰਨ ਬਾਜ਼ਾਰ ਵਿੱਚ ਤੇਜ਼ੀ ਰਹੀ।
ਕਾਰੋਬਾਰੀਆਂ ਮੁਤਾਬਕ ਇਸ ਤੋਂ ਇਲਾਵਾ ਕੱਚੇ ਤੇਲ ਦੀਆਂ ਆਲਮੀ ਕੀਮਤਾਂ ’ਚ ਸਥਿਰਤਾ ਨੇ ਵੀ ਬਾਜ਼ਾਰ ’ਚ ਤੇਜ਼ੀ ਲਿਆਂਦੀ। 30 ਸ਼ੇਅਰਾਂ ਵਾਲੇ ਸੈਂਸੈਕਸ ਵਿੱਚ ਲਗਾਤਾਰ ਛੇਵੇਂ ਕਾਰੋਬਾਰੀ ਸੈਸ਼ਨ ’ਚ ਤੇਜ਼ੀ ਰਹੀ ਅਤੇ 141.34 ਅੰਕ ਭਾਵ 0.18 ਫੀਸਦ ਦੇ ਵਾਧੇ ਨਾਲ 77,478.93 ਅੰਕਾਂ ਦੀ ਨਵੀਂ ਸਿਖਰ ’ਤੇ ਬੰਦ ਹੋਇਆ। ਪਿਛਲੇ ਛੇ ਦਿਨਾਂ ਵਿੱਚ ਇਹ 1,022.34 ਅੰਕ ਭਾਵ 1.33 ਫੀਸਦ ਵਧਿਆ ਹੈ। ਨੈਸ਼ਨਲ ਸਟਾਕ ਐਕਸਚੇਂਜ (ਐੱਨਐੱਸਈ) ਦਾ ਨਿਫਟੀ ਵੀ 51 ਅੰਕ ਭਾਵ 0.22 ਫੀਸਦ ਦੇ ਵਾਧੇ ਨਾਲ ਰਿਕਾਰਡ 23,567 ’ਤੇ ਬੰਦ ਹੋਇਆ। -ਪੀਟੀਆਈ

Advertisement

Advertisement
Advertisement