ਸੈਂਸੈਕਸ ਤੇ ਨਿਫਟੀ ਨੇ ਬਣਾਇਆ ਨਵਾਂ ਰਿਕਾਰਡ
01:00 PM Jul 12, 2024 IST
ਮੁੰਬਈ, 12 ਜੁਲਾਈ
ਆਈਟੀ ਸ਼ੇਅਰਾਂ ਵਿੱਚ ਭਾਰੀ ਖਰੀਦਦਾਰੀ ਵਿਚਾਲੇ ਅੱਜ ਸੈਂਸੈਕਸ ਅਤੇ ਨਿਫਟੀ ਆਪਣੇ ਨਵੇਂ ਅੱਜ ਤੱਕ ਦੇ ਸਭ ਤੋਂ ਉੱਪਰਲੇ ਪੱਧਰ ’ਤੇ ਪਹੁੰਚ ਗਏ। ਬੀਐੱਸਈ ਦਾ 30 ਸ਼ੇਅਰ ਵਾਲਾ ਸੂਚਕਅੰਕ ਸੈਂਸੈਕਸ 996.17 ਅੰਕ ਉਛਲ ਕੇ 80,839.51 ਅੰਕ ਦੇ ਅੱਜ ਤੱਕ ਦੇ ਸਭ ਤੋਂ ਉੱਪਰਲੇ ਪੱਧਰ ’ਤੇ ਪਹੁੰਚ ਗਿਆ। ਐੱਨਐੱਸਈ ਨਿਫਟੀ 276.25 ਅੰਕਾਂ ਦੇ ਵਾਧੇ ਨਾਲ 24,592.20 ਅੰਕਾਂ ਦੇ ਨਵੇਂ ਰਿਕਾਰਡ ਪੱਧਰ ’ਤੇ ਰਿਹਾ। ਸੈਂਸੈਕਸ ਵਿੱਚ ਸੂਚੀਬੱਧ ਕੰਪਨੀਆਂ ’ਚੋਂ ਦੇਸ਼ ਦੀ ਸਭ ਤੋਂ ਵੱਡੀ ਆਈਟੀ ਸੇਵਾ ਕੰਪਨੀ ਟਾਟਾ ਕੰਸਲਟੈਂਸੀ ਸਰਵਿਸਿਜ਼ ਦਾ ਸ਼ੇਅਰ ਕਰੀਬ 6 ਫੀਸਦ ਚੜ੍ਹਿਆ। ਇਨਫੋਸਿਸ, ਟੈੱਕ ਮਹਿੰਦਰਾ, ਐੱਚਸੀਐੱਲ ਟੈਕਨੋਲੋਜੀ, ਐਕਸਿਸ ਬੈਂਕ ਤੇ ਬਜਾਜ ਫਾਇਨਾਂਸ ਦੇ ਸ਼ੇਅਰ ਵੀ ਫਾਇਦੇ ਵਿੱਚ ਰਹੇ। ਮਾਰੂਤੀ, ਕੋਟਕ ਮਹਿੰਦਰਾ ਬੈਂਕ, ਏਸ਼ੀਅਨ ਪੇਂਟਸ ਅਤੇ ਆਈਟੀਸੀ ਦੇ ਸ਼ੇਅਰਾਂ ਦਾ ਨੁਕਸਾਨ ਹੋਇਆ। -ਪੀਟੀਆਈ
Advertisement
Advertisement