ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰਿਕਾਰਡ ਉਚਾਈ ’ਤੇ ਬੰਦ ਹੋਏ ਸੈਂਸੈਕਸ ਤੇ ਨਿਫਟੀ

06:35 AM Sep 26, 2024 IST

ਮੁੰਬਈ:

Advertisement

ਸੈਂਸੈਕਸ ਅਤੇ ਨਿਫ਼ਟੀ ਅੱਜ ਹੁਣ ਤੱਕ ਦੇ ਸਭ ਤੋਂ ਉੱਚ ਪੱਧਰ ’ਤੇ ਬੰਦ ਹੋਏ। ਸੈਂਸੈਕਸ ਪਹਿਲੀ ਵਾਰ 85 ਹਜ਼ਾਰ ਤੋਂ ਉਪਰ ਬੰਦ ਹੋਇਆ, ਜਦੋਂਕਿ ਨਿਫ਼ਟੀ ਨੇ ਵੀ 26,000 ਤੋਂ ਪਾਰ ਦਾ ਨਵਾਂ ਰਿਕਾਰਡ ਬਣਾਇਆ। ਤੀਹ ਸ਼ੇਅਰਾਂ ਵਾਲਾ ਬੀਐੱਸਈ ਸੈਂਸੈਕਸ 255.83 ਅੰਕ ਭਾਵ 0.30 ਫੀਸਦੀ ਚੜ੍ਹ ਕੇ 85,169.87 ਬੰਦ ਹੋਇਆ। ਸੈਂਸੈਕਸ ਇੱਕ ਵਾਰ 333.38 ਅੰਕ ਭਾਵ 0.39 ਫੀਸਦੀ ਨਾਲ 85,247.42 ਅੰਕ ’ਤੇ ਪਹੁੰਚ ਗਿਆ ਸੀ। ਇਸੇ ਤਰ੍ਹਾਂ ਨਿਫ਼ਟੀ 63.75 ਅੰਕ ਭਾਵ 0.25 ਫੀਸਦੀ ਚੜ੍ਹ ਕੇ 26,004.15 ’ਤੇ ਬੰਦ ਹੋਇਆ। ਨਿਫਟੀ ਨੇ ਅੱਜ ਇੱਕ ਸਮੇਂ 92.4 ਅੰਕ ਜਾਂ 0.35 ਫੀਸਦੀ ਅੰਕ ਚੜ੍ਹ ਕੇ 26,032.80 ਅੰਕਾਂ ਦਾ ਨਵਾਂ ਰਿਕਾਰਡ ਬਣਾਇਆ। ਪਾਵਰ ਗਰਿੱਡ, ਐਕਸਿਸ ਬੈਂਕ, ਐਨਟੀਪੀਸੀ, ਬਜਾਜ ਫਿਨਜ਼ਰਵ, ਬਜਾਜ ਫਾਇਨਾਂਸ, ਟਾਟਾ ਸਟੀਲ, ਮਹਿੰਦਰਾ ਐਂਡ ਮਹਿੰਦਰਾ ਅਤੇ ਐੱਚਡੀਐੱਫਸੀ ਦੇ ਸ਼ੇਅਰ ਲਾਭ ਵਿੱਚ ਰਹੇ। ਇਸ ਦੌਰਾਨ ਸੋਨਾ ਤੇ ਚਾਂਦੀ ਨੇ ਵੀ ਨਵੇਂ ਰਿਕਾਰਡ ਕਾਇਮ ਕੀਤੇ ਹਨ। ਕੌਮੀ ਰਾਜਧਾਨੀ ਦਿੱਲੀ ਵਿੱਚ ਅੱਜ ਸੋਨੇ ਦੀ ਕੀਮਤ 900 ਰੁਪਏ ਵੱਧ ਕੇ ਰਿਕਾਰਡ 77,850 ਰੁਪਏ ਪ੍ਰਤੀ ਦਸ ਗਰਾਮ ਤੱਕ ਪਹੁੰਚ ਗਈ। ਬੀਤੇ ਦਿਨ ਸੋਨੇ ਦਾ ਭਾਅ 76,950 ਰੁਪਏ ਪ੍ਰਤੀ ਦਸ ਗਰਾਮ ਰਿਹਾ ਸੀ। ਇਸੇ ਤਰ੍ਹਾਂ ਚਾਂਦੀ ਦਾ ਭਾਅ ਅੱਜ ਤਿੰਨ ਹਜ਼ਾਰ ਰੁਪਏ ਵੱਧ ਕੇ 93,000 ਰੁਪਏ ਪ੍ਰਤੀ ਕਿਲੋ ਹੋ ਗਿਆ ਹੈ। ਪਿਛਲੇ ਦਿਨ ਇਹ 90 ਹਜ਼ਾਰ ਰੁਪਏ ’ਤੇ ਬੰਦ ਹੋਇਆ ਸੀ। ਜ਼ਿਕਰਯੋਗ ਹੈ ਕਿ ਸ਼ੇਅਰ ਬਾਜ਼ਾਰ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਤੇਜ਼ੀ ਦਾ ਦੌਰ ਜਾਰੀ ਹੈ। ਸ਼ੇਅਰ ਬਾਜ਼ਾਰ ਚੜ੍ਹਨ ਨਾਲ ਨਿਵੇਸ਼ਕਾਂ ਦੇ ਚਿਹਰੇ ਖਿੜ ਗਏ ਹਨ। -ਪੀਟੀਆਈ

Advertisement
Advertisement