ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੈਂਸੈਕਸ ਅਤੇ ਨਿਫਟੀ ਨਵੇਂ ਸਿਖਰ ’ਤੇ

07:18 AM Jul 10, 2024 IST

ਮੁੰਬਈ, 9 ਜੁਲਾਈ
ਆਲਮੀ ਬਾਜ਼ਾਰਾਂ ਵਿੱਚ ਮਜ਼ਬੂਤ ਰੁਝਾਨਾਂ ਵਿਚਾਲੇ ਸੈਂਸੈਕਸ ਤੇ ਨਿਫਟੀ ਅੱਜ ਨਵੇਂ ਸਿਖਰ ’ਤੇ ਪਹੁੰਚ ਗਏ। ਬੀਐੱਸਈ ਸੈਂਸੈਕਸ ਵਿੱਚ 391 ਅੰਕ ਵਾਧਾ ਦਰਜ ਕੀਤਾ ਗਿਆ। ਉਧਰ ਨਿਫਟੀ ਵੀ 112.65 ਅੰਕਾਂ ਦੇ ਵਾਧੇ ਨਾਲ 24,433 ’ਤੇ ਬੰਦ ਹੋਇਆ। 30 ਸ਼ੇਅਰਾਂ ਵਾਲਾ ਸੈਂਸੈਕਸ 391.26 ਅੰਕ ਜਾਂ 0.49 ਫੀਸਦ ਦੇ ਵਾਧੇ ਨਾਲ 80,351.64 ਦੇ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ’ਤੇ ਬੰਦ ਹੋਇਆ। ਕਾਰੋਬਾਰ ਸੈਸ਼ਨ ਦੌਰਾਨ ਇੱਕ ਵਾਰ ਇਹ 436.79 ਅੰਕ ਵਧ ਕੇ ਰਿਕਾਰਡ 80,397.17 ਅੰਕ ’ਤੇ ਪਹੁੰਚ ਗਿਆ ਸੀ। ਸੈਂਸੈਕਸ ਦੇ ਸ਼ੇਅਰਾਂ ਵਿਚ ਮਾਰੂਤੀ ਸੁਜ਼ੂਕੀ ਇੰਡੀਆ ਛੇ ਫੀਸਦੀ ਵਧਿਆ। ਇਸ ਤੋਂ ਇਲਾਵਾ ਮਹਿੰਦਰਾ ਐਂਡ ਮਹਿੰਦਰਾ, ਟਾਈਟਨ, ਸਨ ਫਾਰਮਾ, ਆਈਟੀਸੀ, ਨੈਸਲੇ ਅਤੇ ਟਾਟਾ ਮੋਟਰਜ਼ ’ਚ ਵੀ ਤੇਜ਼ੀ ਰਹੀ। ਦੂਜੇ ਪਾਸੇ ਘਾਟੇ ’ਚ ਰਹਿਣ ਵਾਲੇ ਸ਼ੇਅਰਾਂ ’ਚ ਰਿਲਾਇੰਸ ਇੰਡਸਟਰੀਜ਼, ਕੋਟਕ ਮਹਿੰਦਰਾ ਬੈਂਕ, ਬਜਾਜ ਫਾਈਨਾਂਸ ਅਤੇ ਜੇਐੱਸਡਬਲਿਊ ਸਟੀਲ ਸ਼ਾਮਲ ਹਨ। -ਪੀਟੀਆਈ

Advertisement

Advertisement