For the best experience, open
https://m.punjabitribuneonline.com
on your mobile browser.
Advertisement

ਸੈਂਸੈਕਸ ਅਤੇ ਨਿਫ਼ਟੀ ਨਵੇਂ ਸਿਖਰ ’ਤੇ

08:04 AM Dec 28, 2023 IST
ਸੈਂਸੈਕਸ ਅਤੇ ਨਿਫ਼ਟੀ ਨਵੇਂ ਸਿਖਰ ’ਤੇ
Advertisement

ਮੁੰਬਈ: ਸੈਂਸੈਕਸ ਅਤੇ ਨਿਫ਼ਟੀ ਨੇ ਅੱਜ ਨਵਾਂ ਰਿਕਾਰਡ ਬਣਾਇਆ। ਤੀਹ ਸ਼ੇਅਰਾਂ ਵਾਲਾ ਸੈਂਸੈਕਸ ਇਤਿਹਾਸਕ 72 ਹਜ਼ਾਰ ਦੇ ਅੰਕੜੇ ਨੂੰ ਪਾਰ ਕਰਕੇ 72,038.43 ’ਤੇ ਬੰਦ ਹੋਇਆ। ਪੰਜਾਹ ਸ਼ੇਅਰਾਂ ਵਾਲਾ ਨਿਫ਼ਟੀ ਇਕ ਸਮੇਂ 234.4 ਅੰਕਾਂ ਨਾਲ ਰਿਕਾਰਡ 21,675.75 ’ਤੇ ਪਹੁੰਚ ਗਿਆ ਸੀ ਪਰ ਬਾਅਦ ’ਚ ਇਹ 21,654.75 ’ਤੇ ਬੰਦ ਹੋਇਆ। ਵੱਡੀ ਕੰਪਨੀਆਂ ਦੇ ਸ਼ੇਅਰਾਂ ਅਲਟਰਾਟੈੱਕ ਸੀਮਿੰਟ, ਜੇਐੱਸਡਬਲਿਊ ਸਟੀਲ, ਟਾਟਾ ਮੋਟਰਜ਼, ਭਾਰਤੀ ਏਅਰਟੈੱਲ, ਸਟੇਟ ਬੈਂਕ ਆਫ਼ ਇੰਡੀਆ, ਲਾਰਸਨ ਐਂਡ ਟੁਬਰੋ, ਇੰਫੋਸਿਸ ਅਤੇ ਬਜਾਜ ਫਿਨਸਰਵ ’ਚ ਤੇਜ਼ੀ ਦੇਖੀ ਗਈ। ਉਂਜ ਐੱਨਟੀਪੀਸੀ ਅਤੇ ਟੈੱਕ ਮਹਿੰਦਰਾ ’ਚ ਗਿਰਾਵਟ ਦਰਜ ਕੀਤੀ ਗਈ। ਏਸ਼ੀਆ ਦੇ ਹੋਰ ਬਾਜ਼ਾਰਾਂ ’ਚ ਦੱਖਣੀ ਕੋਰੀਆ ਦਾ ਕੋਸਪੀ, ਜਾਪਾਨ ਦਾ ਨਿਕੇਈ, ਚੀਨ ਦਾ ਸ਼ੰਘਾਈ ਕੰਪੋਜ਼ਿਟ ਅਤੇ ਹਾਂਗਕਾਂਗ ਦਾ ਹੈਂਗਸੈਂਗ ਲਾਭ ਨਾਲ ਬੰਦ ਹੋਏ। ਜਿਓਜੀਤ ਫਾਇਨਾਂਸ਼ੀਅਲ ਸਰਵਿਸਿਜ਼ ਦੇ ਰਿਸਰਚ ਹੈੱਡ ਵਿਨੋਦ ਨਾਇਰ ਨੇ ਕਿਹਾ ਕਿ ਘਰੇਲੂ ਬਾਜ਼ਾਰ ਨਵੀਆਂ ਉਚਾਈਆਂ ’ਤੇ ਪਹੁੰਚ ਗਿਆ ਹੈ ਅਤੇ ਪਿਛਲੇ ਹਫ਼ਤੇ ਨੁਕਸਾਨ ਤੋਂ ਅਸਾਨੀ ਨਾਲ ਉਭਰ ਗਿਆ ਹੈ। ਉਨ੍ਹਾਂ ਕਿਹਾ ਕਿ ਅਮਰੀਕੀ ਫੈਡਰਲ ਰਿਜ਼ਰਵ ਦੇ ਵਿਆਜ ਦਰਾਂ ’ਚ ਛੇਤੀ ਕਟੌਤੀ ਕਰਨ ਦੀ ਉਮੀਦ ਅਤੇ ਆਲਮੀ ਮਹਿੰਗਾਈ ਦਰ ’ਚ ਨਰਮੀ ਆਉਣ ਕਾਰਨ ਬਣੀ ਤੇਜ਼ੀ ਨਾਲ ਇਸ ਉਛਾਲ ਨੂੰ ਹਮਾਇਤ ਮਿਲੀ। -ਪੀਟੀਆਈ

Advertisement

Advertisement
Author Image

Advertisement
Advertisement
×