ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਢੱਕੀ ਸਾਹਿਬ ਵਿੱਚ ਸੀਨੀਅਰ ਰੈਸਲਿੰਗ ਚੈਂਪੀਅਨਸ਼ਿਪ ਸਮਾਪਤ

11:37 AM Nov 11, 2024 IST
ਉਦਘਾਟਨ ਕਰਦੇ ਹੋਏ ਸੰਤ ਦਰਸ਼ਨ ਸਿੰਘ ਖਾਲਸਾ ਤੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ।

ਦੇਵਿੰਦਰ ਸਿੰਘ ਜੱਗੀ
ਪਾਇਲ, 10 ਨਵੰਬਰ
ਗੁਰਦੁਆਰਾ ਤਪੋਬਣ ਢੱਕੀ ਸਾਹਿਬ ਮਕਸੂਦੜਾ ਦੇ ਮੁਖੀ ਸੰਤ ਦਰਸ਼ਨ ਸਿੰਘ ਖ਼ਾਲਸਾ ਦੀ ਅਗਵਾਈ ਹੇਠ ਅੱਜ ਇਥੇ ਗੁਰੂ ਹਰਿਗੋਬਿੰਦ ਸਾਹਿਬ ਮੀਰੀ ਪੀਰੀ ਮੱਲ ਅਖਾੜਾ ਤਪੋਬਣ ਢੱਕੀ ਸਾਹਿਬ ਵੱਲੋਂ ਅਤੇ ਪੰਜਾਬ ਰੈਸਲਿੰਗ ਐਸੋਸੀਏਸ਼ਨ ਦੇ ਸਹਿਯੋਗ ਨਾਲ ਬੰਦੀਛੋੜ ਦਿਵਸ ਨੂੰ ਸਮਰਪਿਤ 56ਵੀਂ ਸੀਨੀਅਰ ਪੰਜਾਬ ਸਟੇਟ ਫਰੀ ਸਟਾਈਲ ਲੜਕੇ ਅਤੇ ਲੜਕੀਆਂ ਦੀ ਚੈਂਪੀਅਨਸ਼ਿਪ ਕਰਵਾਈ ਗਈ। ਇਸ ਮੌਕੇ ਚੈਂਪੀਅਨਸ਼ਿਪ ਦਾ ਉਦਘਾਟਨ ਸੰਤ ਦਰਸ਼ਨ ਸਿੰਘ ਖਾਲਸਾ ਨੇ ਅਰਦਾਸ ਕਰਕੇ ਕੀਤਾ। ਅੱਜ ਹੋਏ ਮੁਕਾਬਲਿਆਂ ਵਿੱਚ ਲੜਕੇ 57 ਕਿਲੋਂ ’ਚੋਂ ਪਰਦੀਪ ਕੁਮਾਰ ਜਲੰਧਰ ਪਹਿਲੇ ਅਤੇ ਸਾਹਿਲ ਕੁਮਾਰ ਗੁਰਦਾਸਪੁਰ ਦੂਜੇ ਸਥਾਨ ’ਤੇ, 61 ਕਿਲੋਂ ’ਚੋਂ ਹੀਰਾ ਲਾਲ ਜਲੰਧਰ ਪਹਿਲੇ ਤੇ ਪ੍ਰਿੰਸ ਫਰੀਦਕੋਟ ਦੂਜੇ ਸਥਾਨ ’ਤੇ, 70 ਕਿਲੋ ’ਚੋਂ ਸੂਰਜ ਜਲੰਧਰ ਪਹਿਲੇ ਤੇ ਗੁਰਨੀਤ ਸਿੰਘ ਸੰਗਰੂਰ ਦੂਜੇ ਸਥਾਨ ’ਤੇ, 79 ਕਿਲੋਂ ’ਚੋਂ ਵਿਸ਼ਾਲ ਐੱਸਏਐਸ ਨਗਰ ਪਹਿਲੇ ਤੇ ਅਤੁਲ ਲੋਹਾਨ ਜਲੰਧਰ ਦੂਜੇ ਸਥਾਨ ’ਤੇ, 125 ਕਿਲੋ ’ਚੋਂ ਕਰਨਦੀਪ ਜਲੰਧਰ ਪਹਿਲੇ ਤੇ ਗੁਰਦੇਸਵਰ ਮਾਨਸਾ ਦੂਜੇ ਨੰਬਰ ’ਤੇ ਰਿਹਾ। ਲੜਕੀਆਂ ’ਚੋਂ 50 ਕਿਲੋ ਵਰਗ ’ਚੋਂ ਪ੍ਰੀਤੀ, 53 ਕਿਲੋ ਚੋਂ ਗੁਰਸ਼ਰਨ ਕੌਰ, 55 ਕਿਲੋ ’ਚੋਂ ਵੀਰਪਾਲ ਕੌਰ, 65 ਕਿਲੋ ’ਚੋਂ ਜਸਪ੍ਰੀਤ ਕੌਰ ਤੇ 76 ਕਿਲੋ ’ਚੋਂ ਨਵਜੋਤ ਕੌਰ ਪਹਿਲੇ ਸਥਾਨ ’ਤੇ ਰਹੀਆਂ। ਇਸ ਮੌਕੇ ਕੁਸ਼ਤੀ ਮੁਕਾਬਲਿਆਂ ਵਿੱਚ ਵੱਖ-ਵੱਖ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਜੇਤੂ ਪਹਿਲਵਾਨਾਂ ਨੂੰ ਨਗਦ ਇਨਾਮ, ਸਰਟੀਫਿਕੇਟ ਅਤੇ ਸੋਨ ਤਗ਼ਮੇ ਦਿੱਤੇ ਗਏ। ਅਰਜਨ ਐਵਾਰਡੀ ਪਹਿਲਵਾਨ ਆਈਜੀ ਕਰਤਾਰ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਪੰਜਾਬ ਰੈਸਲਿੰਗ ਐਸੋਸੀਏਸ਼ਨ ਦੇ ਪ੍ਰਧਾਨ ਰਮਨ ਕੁਮਾਰ, ਐੱਸਪੀ ਮੁਕੇਸ਼ ਕੁਮਾਰ ਚੰਡੀਗੜ੍ਹ, ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ, ਨਾਇਬ ਤਹਿਸੀਲਦਾਰ ਨਵਜੋਤ ਤਿਵਾੜੀ, ਡੀਐੱਸਪੀ ਪਾਇਲ, ਦੀਪਕ ਰਾਏ, ਐੱਸਐਚਓ ਸੰਦੀਪ ਕੁਮਾਰ ਪਾਇਲ, ਡੀਐੱਸਪੀ ਜਗਜੀਵਨ ਸਿੰਘ ਖੰਨਾ ਨੂੰ ਸਨਮਾਨ ਚਿੰਨ੍ਹ ਦੇ ਕੇ ਨਿਵਾਜਿਆ ਗਿਆ।

Advertisement

Advertisement