For the best experience, open
https://m.punjabitribuneonline.com
on your mobile browser.
Advertisement

ਸੀਨੀਅਰ ਪੱਤਰਕਾਰ ਜਗੀਰ ਸਿੰਘ ਜਗਤਾਰ ਦਾ ਦੇਹਾਂਤ

07:24 PM Mar 26, 2024 IST
ਸੀਨੀਅਰ ਪੱਤਰਕਾਰ ਜਗੀਰ ਸਿੰਘ ਜਗਤਾਰ ਦਾ ਦੇਹਾਂਤ
Advertisement

ਪਰਸ਼ੋਤਮ ਬੱਲੀ

Advertisement

ਬਰਨਾਲਾ, 26 ਮਾਰਚ

ਬਰਨਾਲਾ ਤੋਂ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ, ਅਦਾਰਾ 'ਸਮਾਜ ਤੇ ਪੱਤਰਕਾਰ' ਦੇ ਸੰਪਾਦਕ ਜਗੀਰ ਸਿੰਘ ਜਗਤਾਰ ਅਤੇ ਸ਼੍ਰੋਮਣੀ ਪੱਤਰਕਾਰ ਦਾ ਅੱਜ ਦੇਹਾਂਤ ਹੋ ਗਿਆ। ਉਹ ਕਰੀਬ 90 ਵਰ੍ਹਿਆਂ ਦੇ ਸਨ। ਉਹਨਾਂ ਦਾ ਅੱਜ ਗ਼ਮਗੀਨ ਮਾਹੌਲ ਵਿੱਚ ਬਰਨਾਲਾ ਦੇ ਰਾਮਬਾਗ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਰਾਜਸੀ, ਧਾਰਮਿਕ, ਸਮਾਜਿਕ, ਸੰਘਰਸ਼ੀਲ ਅਤੇ ਸਾਹਿਤਕ ਜੱਥੇਬੰਦੀਆਂ ਦੇ ਅਹੁਦੇਦਾਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੱਤਰਕਾਰ ਭਾਈਚਾਰੇ ਨੇ ਪਹੁੰਚ ਕੇ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਜੱਥੇਬੰਦੀਆਂ ਦੇ ਆਗੂਆਂ ਨੇ ਜਗੀਰ ਸਿੰਘ ਜਗਤਾਰ ਦੀ ਮੌਤ ਨੂੰ ਪੱਤਰਕਾਰੀ ਦੇ ਇੱਕ ਯੁੱਗ ਦਾ ਅੰਤ ਦੱਸਿਆ। ਉਥੇ ਨਾਲ ਹੀ ਕਿਹਾ ਕਿ ਜਗੀਰ ਜਗਤਾਰ ਅਸੂਲਾਂ ਨੂੰ ਪ੍ਰਣਾਏ ਹੋਏ ਪੱਤਰਕਾਰ ਸਨ, ਜਿਹਨਾਂ ਨੇ ਨਿਰਪੱਖ ਤੇ ਲੋਕ ਪੱਖੀਂ ਪੱਤਰਕਾਰੀ ਸਿਧਾਂਤਾਂ ਉਪਰ ਕਾਇਮ ਰਹਿੰਦਿਆਂ ਜ਼ਿੰਦਗੀ ਭਰ ਕੰਮ ਕੀਤਾ।

Advertisement
Author Image

Advertisement
Advertisement
×