ਸੀਨੀਅਰ ਸਿਪਾਹੀ ਮਾਲਵਿੰਦਰ ਸਿੰਘ ਦਾ ਡੀਜੀਪੀ ਡਿਸਕ ਨਾਲ ਸਨਮਾਨ
11:54 AM Jun 23, 2025 IST
Advertisement
ਮਨੋਜ ਸ਼ਰਮਾ
Advertisement
ਬਠਿੰਡਾ, 23 ਜੂਨ
Advertisement
Advertisement
ਬਠਿੰਡਾ ਪੁਲੀਸ ਵਿਚ ਵਧੀਆ ਤੇ ਉਤਸ਼ਾਹਜਨਕ ਸੇਵਾ ਲਈ ਸੀਨੀਅਰ ਸਿਪਾਹੀ ਮਾਲਵਿੰਦਰ ਸਿੰਘ, ਇੰਚਾਰਜ ਸੋਸ਼ਲ ਮੀਡੀਆ ਸੈੱਲ, ਨੂੰ ਡੀਜੀਪੀ ਡਿਸਕ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਸਨਮਾਨ ਉਨ੍ਹਾਂ ਨੂੰ ਐੱਸਐੱਸਪੀ ਬਠਿੰਡਾ ਅਮਨੀਤ ਕੌਂਡਲ (ਆਈ.ਪੀ.ਐੱਸ) ਵੱਲੋਂ ਡੀਜੀਪੀ ਕਲਾਸ-1 ਸਰਟੀਫਿਕੇਟ ਅਤੇ 5100 ਰੁਪਏ ਦੇ ਨਗਦ ਇਨਾਮ ਸਮੇਤ ਭੇਟ ਕੀਤਾ ਗਿਆ।
ਮਾਲਵਿੰਦਰ ਸਿੰਘ ਨੇ ਸੋਸ਼ਲ ਮੀਡੀਆ ਰਾਹੀਂ ਨਾ ਸਿਰਫ ਨਾਗਰਿਕਾਂ ਨੂੰ ਜਾਗਰੂਕ ਕੀਤਾ, ਸਗੋਂ ਪੁਲੀਸ ਵਿਭਾਗ ਦੀ ਦਿੱਖ ਨੂੰ ਭਰੋਸੇਯੋਗ ਅਤੇ ਲੋਕ-ਮਿੱਤਰ ਬਣਾਉਣ ਵਿਚ ਵੀ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਦੀ ਡਿਜੀਟਲ ਪਲੇਟਫਾਰਮਾਂ ’ਤੇ ਸਰਗਰਮੀ, ਸਮੇਂ-ਸਿਰ ਜਾਣਕਾਰੀ ਦੇਣਾ ਅਤੇ ਅਸਲ ਘਟਨਾਵਾਂ ਦੀ ਸਹੀ ਪੇਸ਼ਕਾਰੀ ਨੇ ਵਿਭਾਗ ਦੀ ਦਿੱਖ ਨੂੰ ਸੰਵਾਰਿਆ ਹੈ।
Advertisement