ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਨੇ ਵਣ-ਮਹਾਉਤਸਵ ਮਨਾਇਆ

07:00 AM Jul 31, 2024 IST
ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਦੇ ਮੈਂਬਰ ਬੂਟੇ ਲਾਉਂਦੇ ਹੋਏ। -ਫੋਟੋ: ਬਨਭੌਰੀ

ਖੇਤਰੀ ਪ੍ਰਤੀਨਿਧ
ਸੰਗਰੂਰ, 30 ਜੁਲਾਈ
ਇੱਥੋਂ ਦੇ ਬਨਾਰਸ ਬਾਗ਼ ਸਥਿਤ ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਦੇ ਦਫਤਰ ਵਿੱਚ ਸੰਸਥਾ ਪ੍ਰਧਾਨ ਡਾ. ਨਰਵਿੰਦਰ ਸਿੰਘ ਕੌਸ਼ਲ ਅਤੇ ਇੰਜਨੀਅਰ ਪਰਵੀਨ ਬਾਂਸਲ ਦੀ ਅਗਵਾਈ ਹੇਠ ਵਣ-ਮਹਾਉਤਸਵ ਮਨਾਇਆ ਗਿਆ। ਸਟੇਜ ਸੰਚਾਲਨ ਜਗਜੀਤ ਸਿੰਘ ਨੇ ਕੀਤਾ। ਇਸ ਮੌਕੇ ਬੁਲਾਰਿਆਂ ਰਾਜ ਕੁਮਾਰ ਅਰੋੜਾ, ਗੁਰਪਾਲ ਸਿੰਘ ਗਿੱਲ, ਜਗਨ ਨਾਥ ਗੋਇਲ, ਓਪੀ ਕਪਿਲ, ਭੁਪਿੰਦਰ ਸਿੰਘ ਜੱਸੀ, ਸੁਰੇਸ਼ ਗੁਪਤਾ, ਰਵਿੰਦਰ ਸਿੰਘ ਗੁੱਡੂ ਤੇ ਸੁਰਿੰਦਰ ਪਾਲ ਸਿੰਘ ਸਿੱਦਕੀ ਆਦਿ ਨੇ ਕਿਹਾ ਕਿ ਬੂਟੇ ਨੂੰ ਲਗਾ ਕੇ ਰੁੱਖ ਬਣਨ ਤੱਕ ਉਸਦੀ ਸੰਭਾਲ ਜ਼ਰੂਰੀ ਹੈ।
ਸੰਦੌੜ (ਪੱਤਰ ਪ੍ਰੇਰਕ): ਸਰਕਾਰੀ ਹਾਈ ਸਕੂਲ ਮੁਬਾਰਕਪੁਰ ਵਿੱਚ ਵਣ-ਮਹਾਉਤਸਵ ਮਨਾਉਂਦੇ ਹੋਏ ਸਕੂਲ ਕੈਂਪਸ ਵਿੱਚ ਬੂਟੇ ਲਗਾਏ ਗਏ ਅਤੇ ਬੱਚਿਆਂ ਨੂੰ ਆਪਣੇ ਘਰਾਂ ਵਿਚ ਬੂਟੇ ਲਗਾਉਣ ਲਈ ਵੰਡੇ ਗਏ। ਮੁੱਖ ਅਧਿਆਪਕਾ ਸ਼ਮਸ਼ਾਦ ਨੇ ਵਣ-ਮਹਾਂਉਤਸਵ ਦੇ ਸਬੰਧ ਵਿਚ ਸਕੂਲ ਦੇ ਵਿਦਿਆਰਥੀਆਂ ਨੂੰ ਬੂਟੇ ਲਾਉਣ ਅਤੇ ਉਨ੍ਹਾਂ ਦੀ ਸੰਭਾਲ ਬਾਰੇ ਪ੍ਰੇਰਿਤ ਕੀਤਾ। ਇਸ ਮੌਕੇ ਮਾਸਟਰ ਅਮਰੀਕ ਸਿੰਘ ਸੰਧੂ, ਹਰਪ੍ਰੀਤ ਸਿੰਘ, ਜਸਵਿੰਦਰ ਸਿੰਘ, ਅਮਨਦੀਪ ਤੇ ਸ਼ਹਿਨੀਲਾ ਆਦਿ ਹਾਜ਼ਰ ਸਨ।

Advertisement

Advertisement