For the best experience, open
https://m.punjabitribuneonline.com
on your mobile browser.
Advertisement

ਸੀਨੀਅਰ ‘ਆਪ’ ਆਗੂ ਪੂਨਮ ਗੋਦਾਰਾ ਵੱਲੋਂ ਅਸਤੀਫ਼ਾ

07:40 AM Sep 20, 2024 IST
ਸੀਨੀਅਰ ‘ਆਪ’ ਆਗੂ ਪੂਨਮ ਗੋਦਾਰਾ ਵੱਲੋਂ ਅਸਤੀਫ਼ਾ
Advertisement

ਪੱਤਰ ਪ੍ਰੇਰਕ
ਡੱਬਵਾਲੀ, 19 ਸਤੰਬਰ
ਆਮ ਆਦਮੀ ਪਾਰਟੀ ਦੀ ਸੀਨੀਅਰ ਮਹਿਲਾ ਆਗੂ ਪੂਨਮ ਗੋਦਾਰਾ ਤੇਜਾਖੇੜਾ ਨੇ ਅੱਜ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ। ਉਹ ਡੱਬਵਾਲੀ ਤੋਂ ਆਪ ਟਿਕਟ ਦੇ ਚਾਹਵਾਨ ਸਨ। ਆਪ ਵੱਲੋਂ ਸੀਨੀਅਰ ਆਗੂ ਕੁਲਦੀਪ ਸਿੰਘ ਗਦਰਾਣਾ ਨੂੰ ਹੌਟ ਸੀਟ ਡੱਬਵਾਲੀ ਤੋਂ ਉਮੀਦਵਾਰ ਐਲਾਨਣ ਮਗਰੋਂ ਪੂਨਮ ਗੋਦਾਰਾ ਚੁੱਪ ਨਜ਼ਰ ਆ ਰਹੇ ਸਨ। ਉਨ੍ਹਾਂ ਆਪ ਹਰਿਆਣਾ ਦੇ ਇੰਚਾਰਜ ਸੁਸ਼ੀਲ ਗੁਪਤਾ ਨੂੰ ਆਪਣਾ ਅਸਤੀਫਾ ਭੇਜਿਆ ਹੈ। ਜਿਸ ਵਿੱਚ ਉਨ੍ਹਾਂ ਅਸਤੀਫ਼ੇ ਦੇ ਪਿੱਛੇ ਨਿੱਜੀ ਕਾਰਨ ਦੱਸੇ ਹਨ। ਅਗਾਮੀ ਦਿਨਾਂ ਵਿੱਚ ਉਨ੍ਹਾਂ ਦੇ ਕਿਸੇ ਹੋਰ ਪਾਰਟੀ ਦਾ ਪੱਲਾ ਫੜਨ ਦੇ ਕਿਆਸ ਹਨ। ਮਹਿਲਾ ਆਗੂ ਨੇ ਅਜੇ ਆਗਾਮੀ ਸਿਆਸੀ ਪੱਤੇ ਖੋਲ੍ਹਣ ਤੋਂ ਮਨ੍ਹਾਂ ਕਰ ਦਿੱਤਾ।

Advertisement

Advertisement
Advertisement
Author Image

sukhwinder singh

View all posts

Advertisement