For the best experience, open
https://m.punjabitribuneonline.com
on your mobile browser.
Advertisement

ਪੰਜਾਬ ’ਵਰਸਿਟੀ ਸੈਨੇਟ ਚੋਣਾਂ ਵਿੱਚ ਹੋ ਰਹੀ ਦੇਰੀ ਤੋਂ ਸੈਨੇਟਰ ਖਫ਼ਾ

06:34 AM Aug 01, 2024 IST
ਪੰਜਾਬ ’ਵਰਸਿਟੀ ਸੈਨੇਟ ਚੋਣਾਂ ਵਿੱਚ ਹੋ ਰਹੀ ਦੇਰੀ ਤੋਂ ਸੈਨੇਟਰ ਖਫ਼ਾ
Advertisement

ਕੁਲਦੀਪ ਸਿੰਘ
ਚੰਡੀਗੜ੍ਹ, 31 ਜੁਲਾਈ
ਪੰਜਾਬ ਯੂਨੀਵਰਸਿਟੀ ਵਿੱਚ ਸੈਨੇਟ ਦੀਆਂ ਚੋਣਾਂ ਕਰਵਾਉਣ ਸਬੰਧੀ ਹਾਲੇ ਮੁੱਢਲੀ ਪ੍ਰਕਿਰਿਆ ਵੀ ਸ਼ੁਰੂ ਨਹੀਂ ਹੋ ਸਕੀ ਹੈ, ਜਿਸ ਕਰਕੇ ਸੈਨੇਟਰ ਕਾਫ਼ੀ ਖਫ਼ਾ ਚੱਲ ਰਹੇ ਹਨ। ਇਸੇ ਮਕਸਦ ਨੂੰ ਲੈ ਕੇ ਸੈਨੇਟਰਾਂ ਦਾ ਵਫ਼ਦ ਵਾਈਸ ਚਾਂਸਲਰ ਪ੍ਰੋ. ਰੇਣੂ ਵਿੱਗ ਨੂੰ ਉਨ੍ਹਾਂ ਦੇ ਦਫ਼ਤਰ ਵਿੱਚ ਮਿਲਿਆ। ਵਫ਼ਦ ਵਿੱਚ ਵਿਧਾਇਕ ਫਿਰੋਜ਼ਪੁਰ ਰਣਬੀਰ ਸਿੰਘ ਭੁੱਲਰ ਜੋ ਕਿ ਸੈਨੇਟ ਮੈਂਬਰ ਵੀ ਹਨ, ਸਣੇ ਸਾਬਕਾ ਵਿਧਾਇਕ ਅਤੇ ਸੈਨੇਟ ਦੇ ਸਾਬਕਾ ਮੈਂਬਰ ਕੁਲਜੀਤ ਸਿੰਘ ਨਾਗਰਾ ਵੀ ਮੌਜੂਦ ਸਨ। ਸੈਨੇਟ ਮੈਂਬਰਾਂ ’ਚੋਂ ਮੁਕੇਸ਼ ਅਰੋੜਾ, ਹਰਪ੍ਰੀਤ ਸਿੰਘ ਦੂਆ, ਪ੍ਰਭਜੀਤ ਸਿੰਘ, ਇੰਦਰਪਾਲ ਸਿੰਘ ਸਿੱਧੂ, ਵਰਿੰਦਰ ਸਿੰਘ ਗਿੱਲ, ਸ਼ਮਿੰਦਰ ਸਿੰਘ ਸੰਧੂ, ਦਿਆਲ ਪ੍ਰਤਾਪ ਸਿੰਘ ਰੰਧਾਵਾ, ਰਜਤ ਸੰਧੀਰ, ਰਵਿੰਦਰ ਸਿੰਘ ਧਾਲੀਵਾਲ, ਜਗਵੰਤ ਸਿੰਘ, ਸੰਦੀਪ ਸਿੰਘ ਸੀਕਰੀ, ਲਾਜਵੰਤ ਸਿੰਘ ਵਿਰਕ, ਸਿਮਰਨ ਢਿੱਲੋਂ, ਪ੍ਰਵੀਨ ਗੋਇਲ ਅਤੇ ਜਗਤਾਰ ਸਿੰਘ ਵੀ ਮੌਜੂਦ ਸਨ। ਦੱਸਣਯੋਗ ਹੈ ਕਿ ਸੈਨੇਟਰ ਹਰਪ੍ਰੀਤ ਸਿੰਘ ਦੂਆ ਇਸ ਤੋਂ ਪਹਿਲਾਂ ਲਿਖਤੀ ਪੱਤਰ ਚਾਂਸਲਰ ਨੂੰ ਵੀ ਭੇਜ ਚੁੱਕੇ ਹਨ। ਉਨ੍ਹਾਂ ਕਿਹਾ ਕਿ ਚੋਣ ਪ੍ਰਕਿਰਿਆ ਸ਼ੁਰੂ ਹੋਣ ਵਿੱਚ ਪਹਿਲਾਂ ਹੀ ਲਗਭਗ ਪੰਜ ਮਹੀਨੇ ਦੀ ਪਹਿਲਾਂ ਹੀ ਦੇਰੀ ਹੋ ਚੁੱਕੀ ਹੈ ਪਰ ਅਥਾਰਿਟੀ ਇਸ ਚੋਣ ਨੂੰ ਹਾਲੇ ਵੀ ਗੰਭੀਰਤਾ ਨਾਲ ਨਹੀਂ ਲੈ ਰਹੀ ਹੈ। ਇਸ ਲਈ ਜਲਦ ਤੋਂ ਜਲਦ ਚੋਣ ਕਰਵਾਈ ਜਾਣੀ ਚਾਹੀਦੀ ਹੈ। ਵਾਈਸ ਚਾਂਸਲਰ ਪ੍ਰੋ. ਵਿੱਗ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਉਹ ਉਪ ਰਾਸ਼ਟਰਪਤੀ ਨੂੰ ਸੈਨੇਟਰਾਂ ਦੀ ਜਲਦ ਚੋਣਾਂ ਕਰਵਾਏ ਜਾਣ ਦੀ ਮੰਗ ਬਾਰੇ ਜਾਣੂ ਕਰਵਾਉਣਗੇ।

Advertisement
Advertisement
Author Image

Advertisement