ਸਰਕਾਰੀ ਕਾਲਜ ਕਰਮਸਰ ’ਚ ਪਰਾਲੀ ਪ੍ਰਬੰਧਨ ’ਤੇ ਸੈਮੀਨਾਰ
ਪੱਤਰ ਪ੍ਰੇਰਕ
ਪਾਇਲ, 23 ਨਵੰਬਰ
ਸਰਕਾਰੀ ਕਾਲਜ ਕਰਮਸਰ ਵਿੱਚ ਪ੍ਰਿੰਸੀਪਲ ਡਾ. ਮੁਹੰਮਦ ਇਰਫਾਨ ਦੀ ਸਰਪ੍ਰਸਤੀ ਹੇਠ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਸਮਰਾਲਾ ਦੇ ਸ਼ਹਿਯੋਗ ਨਾਲ ਗੁਰੂ ਨਾਨਕ ਭਵਨ ਵਿੱਚ ਇੱਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ, ਜਿਸ ਦਾ ਵਿਸ਼ਾ ਪਰਾਲੀ ਪ੍ਰਬੰਧਨ ਸੀ। ਇਸ ਸੈਮੀਨਾਰ ਦਾ ਸੰਚਾਲਨ ਕਾਲਜ ਦੇ ਈਕੋ ਕਲੱਬ ਦੇ ਪ੍ਰੋ. ਲਵੀਨਾ ਖਾਨ ਅਤੇ ਪ੍ਰੋ, ਨੇਹਾ ਵੱਲੋਂ ਕੀਤਾ ਗਿਆ ਜਿਸ ਵਿੱਚ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਅਤੇ ਉਨ੍ਹਾਂ ਦੇ ਨਿਪਟਾਰੇ ਬਾਰੇ ਉਸਾਰੂ ਚਰਚਾ ਕੀਤੀ ਗਈ। ਸੈਮੀਨਾਰ ਦੇ ਆਰੰਭ ਵਿੱਚ ਕਾਲਜ ਦੇ ਪ੍ਰਿੰਸੀਪਲ ਡਾ. ਮੁਹੰਮਦ ਇਰਫਾਨ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਡਾ. ਪਰਵਿੰਦਰ ਕੌਰ ਨੇ ਵਾਤਾਵਰਨ ਦੀ ਸੰਭਾਲ ਵਿੱਚ ਆਉਂਦੀਆਂ ਔਕੜਾਂ ਨੂੰ ਦੂਰ ਕਰਨ ਅਤੇ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਤੋਂ ਗੁਰੇਜ਼ ਕਰਨ ਬਾਰੇ ਸਮਾਜਿਕ ਜਾਗਰੁਕਤਾ ਲਿਆਉਣ ’ਤੇ ਬਲ ਦਿੱਤਾ। ਡਾ. ਜਗਦੀਪ ਕੌਰ ਨੇ ਫਸਲੀ ਵਿਭਿੰਨਤਾ, ਫਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਬਾਰੇ ਵਿਚਾਰ ਪ੍ਰਗਟਾਏ। ਵਿਦਿਆਰਥੀਆਂ ਦਾ ਪੋਸਟਰ ਮੁਕਾਬਲਾ ਤੇ ਸਲੋਗਨ ਲਿਖਣ ਮੁਕਾਬਲਾ ਵੀ ਕਰਵਾਇਆ ਗਿਆ।