For the best experience, open
https://m.punjabitribuneonline.com
on your mobile browser.
Advertisement

‘ਜੀਵਨ ਵਿੱਚ ਵਧ ਰਹੇ ਤਕਨਾਲੋਜੀ ਦੇ ਕਦਮ’ ਵਿਸ਼ੇ ’ਤੇ ਸੈਮੀਨਾਰ

08:33 AM Mar 31, 2024 IST
‘ਜੀਵਨ ਵਿੱਚ ਵਧ ਰਹੇ ਤਕਨਾਲੋਜੀ ਦੇ ਕਦਮ’ ਵਿਸ਼ੇ ’ਤੇ ਸੈਮੀਨਾਰ
ਸੈਮੀਨਾਰ ਦੇ ਮੁੱਖ ਵਕਤਾ ਨੂੰ ਸਨਮਾਨਦੇ ਹੋਏ ਕਾਲਜ ਪ੍ਰਿੰਸੀਪਲ ਡਾ. ਸੁਖਵਿੰਦਰ ਸਿੰਘ, ਸਟਾਫ ਮੈਂਬਰ ਅਤੇ ਵਿਦਿਆਰਥੀ।
Advertisement

ਬੀਰ ਇੰਦਰ ਸਿੰਘ ਬਨਭੌਰੀ
ਸੰਗਰੂਰ, 30 ਮਾਰਚ
ਇੱਥੋਂ ਦੇ ਸਰਕਾਰੀ ਰਣਬੀਰ ਕਾਲਜ ਵਿੱਚ ਪ੍ਰਿੰਸੀਪਲ ਪ੍ਰੋ. (ਡਾ.) ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਕੰਪਿਊਟਰ ਵਿਭਾਗ ਵੱਲੋਂ ‘ਜੀਵਨ ਵਿੱਚ ਵਧ ਰਹੇ ਤਕਨਾਲੋਜੀ ਦੇ ਕਦਮ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਵਿੱਚ ਮੁੱਖ ਬੁਲਾਰੇ ਵਜੋਂ ਪ੍ਰੋਫੈਸਰ ਪੁਨੀਤ ਕੁਮਾਰ, ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਨੇ ਸ਼ਮੂਲੀਅਤ ਕੀਤੀ। ਕਾਲਜ ਪ੍ਰਿੰਸੀਪਲ ਨੇ ਕਿਹਾ ਕਿ ਸਮੇਂ ਦੇ ਹਾਣ ਦਾ ਹੋਣ ਲਈ ਸਾਨੂੰ ਅਜੋਕੇ ਦੌਰ ਦੀ ਕੰਪਿਊਟਰ ਤਕਨਾਲੋਜੀ ਨੂੰ ਸਮਝਣਾ ਹੋਵੇਗਾ। ਉਨ੍ਹਾਂ ਸਰਕਾਰੀ ਕਾਲਜ ਲੁਧਿਆਣਾ ਦੇ ਪ੍ਰਿੰਸੀਪਲ ਸੁਮਨ ਲਤਾ ਦਾ ਸੈਮੀਨਾਰ ਕਰਵਾਉਣ ਵਿੱਚ ਕੀਤੇ ਸਹਿਯੋਗ ਲਈ ਧੰਨਵਾਦ ਕੀਤਾ। ਮੁੱਖ ਬੁਲਾਰੇ ਨੇ ਕਿਹਾ ਕਿ ਅਤਿ ਆਧੁਨਿਕ ਤਕਨਾਲੋਜੀ ਵਿੱਚ ਉੱਭਰ ਰਹੇ ਨਵੇਂ ਰੁਝਾਨਾਂ ਨੂੰ ਸਮਝਣਾ ਸਮੇਂ ਦੀ ਮੰਗ ਹੈ। ਉਨ੍ਹਾਂ ਕਿਹਾ ਕਿ ਕੰਪਿਊਟਰ ਨਾਲ ਜੁੜੀ ਨਕਲੀ ਬੌਧਿਕਤਾ ਰਾਹੀਂ ਰੁਜ਼ਗ਼ਾਰ ਦੇ ਬਹੁਤ ਸਾਰੇ ਸਾਰਥਕ ਮੌਕੇ ਵੀ ਪੈਦਾ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਕੰਪਿਊਟਰ ਦੀ ਪੜ੍ਹਾਈ ਵਿੱਚ ਮੁਹਾਰਤ ਹਾਸਲ ਕਰਕੇ ਵਿਦਿਆਰਥੀ ਵੱਡੀਆਂ ਤਨਖਾਹਾਂ ਲੈ ਰਹੇ ਹਨ। ਕੰਪਿਊਟਰ ਵਿਭਾਗ ਦੇ ਮਨਜੋਤ ਕੌਰ ਨੇ ਵਿਦਿਆਰਥੀਆਂ ਨੂੰ ਤਕਨਾਲੋਜੀ ਦੇ ਸਦ-ਉਪਯੋਗ ਸਬੰਧੀ ਜਾਗਰੂਕ ਕੀਤਾ। ਇਸ ਮੌਕੇ ਰੇਨੂਕਾ ਰਾਣੀ, ਪੁਨੀਤ, ਇੰਦਰਜੀਤ ਕੌਰ, ਤੁਪਿੰਦਰ ਕੌਰ, ਰਮਾ ਸ਼ਰਮਾ, ਰੁਪਿੰਦਰ ਸ਼ਰਮਾ, ਮਨਦੀਪ, ਗੁਰਵਿੰਦਰ ਸਿੰਘ, ਡਾ. ਕਮਲਜੀਤ ਕੌਰ ਸਮੇਤ ਵਿਭਾਗ ਦੇ ਵਿਦਿਆਰਥੀ ਹਾਜ਼ਰ ਸਨ।

Advertisement

Advertisement
Author Image

sanam grng

View all posts

Advertisement
Advertisement
×