For the best experience, open
https://m.punjabitribuneonline.com
on your mobile browser.
Advertisement

ਸਮਾਜਿਕ ਤੇ ਆਰਥਿਕ ਸੁਧਾਰ ਅੰਦੋਲਨ ਵਿਸ਼ੇ ਬਾਰੇ ਸੈਮੀਨਾਰ

07:10 AM Mar 21, 2024 IST
ਸਮਾਜਿਕ ਤੇ ਆਰਥਿਕ ਸੁਧਾਰ ਅੰਦੋਲਨ ਵਿਸ਼ੇ ਬਾਰੇ ਸੈਮੀਨਾਰ
ਸੈਮੀਨਾਰ ਦੌਰਾਨ ਹਾਜ਼ਰ ਮਹਿਮਾਨ ਤੇ ਪ੍ਰਬੰਧਕ।-ਫੋਟੋ: ਜਗਜੀਤ
Advertisement

ਪੱਤਰ ਪ੍ਰੇਰਕ
ਮੁਕੇਰੀਆਂ, 20 ਮਾਰਚ
ਦਸਮੇਸ਼ ਗਰਲਜ਼ ਕਾਲਜ ਚੱਕ ਅੱਲਾ ਬਖ਼ਸ਼ ਵਿੱਚ ਇਤਿਹਾਸ ਵਿਭਾਗ ਵੱਲੋਂ ਪ੍ਰਿੰਸੀਪਲ ਡਾ. ਕਰਮਜੀਤ ਕੌਰ ਬਰਾੜ ਦੀ ਅਗਵਾਈ ਹੇਠ ‘ਮੱਧਕਾਲੀਨ ਅਤੇ ਆਧੁਨਿਕ ਪੰਜਾਬ ਦੌਰਾਨ ਸਮਾਜਿਕ ਤੇ ਆਰਥਿਕ ਸੁਧਾਰ ਅੰਦੋਲਨ’ ਵਿਸ਼ੇ ਬਾਰੇ ਸੈਮੀਨਾਰ ਕਰਵਾਇਆ ਗਿਆ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਆਈਸੀਐੱਸਐੱਸਆਰ ਦੇ ਉੱਤਰ ਪੱਛਮੀ ਕੇਂਦਰ ਵੱਲੋਂ ਕਰਵਾਏ ਸੈਮੀਨਾਰ ਵਿੱਚ ਐੱਮਐੱਮਟੀਸੀ ਦੇ ਡਾਇਰੈਕਟਰ ਪ੍ਰੋਫੈਸਰ ਅੰਜੂ ਸੂਰੀ, ਪੰਜਾਬ ਯੂਨੀਵਰਸਿਟੀ, ਸੇਵਾਮੁਕਤ ਪ੍ਰੋਫੈਸਰ ਜਿਗਰ ਮੁਹੰਮਦ, ਜੰਮੂ ਯੂਨੀਵਰਸਿਟੀ, ਜੀਐੱਨਡੀਯੂ ਦੇ ਡਾ. ਮਨੂੰ ਸ਼ਰਮਾ ਅਤੇ ਲਵਲੀ ਯੂਨੀਵਰਸਿਟੀ ਦੇ ਡਾ. ਮਨਵਿੰਦਰ ਸਿੰਘ ਨੇ ਸ਼ਿਰਕਤ ਕੀਤੀ। ਸੈਮੀਨਾਰ ਦੇ ਸ਼ੁਰੂਆਤ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਟਰੱਸਟ ਦੇ ਪ੍ਰਧਾਨ ਰਵਿੰਦਰ ਸਿੰਘ ਚੱਕ ਨੇ ਪ੍ਰਬੰਧਕ ਕਮੇਟੀ ਵੱਲੋਂ ਸੈਮੀਨਾਰ ਕਰਾਉਣ ’ਤੇ ਵਧਾਈ ਦਿੱਤੀ। ਡਾ. ਅੰਜੂ ਸੂਰੀ ਨੇ ਕਿਹਾ ਕਿ ਮੱਧਕਾਲੀਨ ਅਤੇ ਆਧੁਨਿਕ ਦੌਰ ਵਿੱਚ ਪੰਜਾਬ ਅੰਦਰ ਆਰਥਿਕ ਤੇ ਸਮਾਜਿਕ ਸੁਧਾਰਾਂ ਲਈ ਹੋਏ ਅੰਦੋਲਨਾਂ ਦਾ ਅਹਿਮ ਰੋਲ ਹੈ। ਅਖੀਰ ਵਿੱਚ ਪ੍ਰਿੰਸੀਪਲ ਡਾ. ਕਰਮਜੀਤ ਕੌਰ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਸਰਿਤਾ ਰਾਣਾ, ਡਾ. ਮਨਿੰਦਰ ਕੌਰ, ਸਤਵੰਤ ਕੌਰ, ਨੀਰਜ ਅਤੇ ਵਿਦਿਆਰਥੀ ਹਾਜ਼ਰ ਸਨ।

Advertisement

Advertisement
Author Image

sukhwinder singh

View all posts

Advertisement
Advertisement
×