ਔਰਤਾਂ ਦੀ ਸਰੀਰਕ ਤੇ ਮਾਨਸਿਕ ਸਿਹਤ ਬਾਰੇ ਸੈਮੀਨਾਰ
11:39 AM Oct 20, 2024 IST
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 19 ਅਕਤੂਬਰ
ਆਰੀਆ ਕੰਨਿਆ ਕਾਲਜ ’ਚ ਔਰਤਾਂ ਲਈ ਪੌਸ਼ਣ, ਸਰੀਰਕ ਤੇ ਮਾਨਸਿਕ ਸਿਹਤ ਬਾਰੇ ਇਕ ਸੈਮੀਨਾਰ ਕਰਵਾਇਆ ਗਿਆ। ਇਹ ਸੈਮੀਨਾਰ ਐੱਨਐੱਸਐੱਸ ਪ੍ਰੋਗਰਾਮ ਅਧਿਕਾਰੀਆਂ ਡਾ. ਪੂਨਮ ਸਿਵਾਚ ਤੇ ਡਾ. ਹੇਮਾ ਸੁਖੀਜਾ, ਮਹਿਲਾ ਵਿਕਾਸ ਸੈੱਲ ਦੀ ਪ੍ਰਬੰਧਕ ਡਾ. ਪ੍ਰਿਅੰਕਾ ਸਿੰਘ ਅਤੇ ਮੈਡੀਕਲ ਸੈੱਲ ਦੀ ਪ੍ਰਬੰਧਕ ਡਾ. ਰਾਜਿੰਦਰ ਕੌਰ ਦੀ ਅਗਵਾਈ ਵਿਚ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ. ਆਰਤੀ ਤ੍ਰੇਹਨ ਨੇ ਇਸ ਮੌਕੇ ਮੁੱਖ ਬੁਲਾਰੇ ਸ਼ਿਵਾ ਕੁਮਾਰ ਦਾ ਸਵਾਗਤ ਕੀਤਾ। ਸ਼ਿਵਾ ਕੁਮਾਰ ਨੇ ਔਰਤਾਂ ਲਈ ਪੌਸ਼ਟਿਕ ਆਹਾਰ ’ਤੇ ਜ਼ੋਰ ਦਿੰਦੇ ਹੋਏ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਔਰਤਾਂ ਦੀ ਸਿਹਤਮੰਦ ਜੀਵਨਸ਼ੈਲੀ ਅਤੇ ਮਾਨਸਿਕ ਤਣਾਅ ਘੱਟ ਕਰਨ ਲਈ ਵੱਖ-ਵੱਖ ਆਹਾਰ ਰਣਨੀਤੀਆਂ ’ਤੇ ਚਰਚਾ ਕੀਤੀ।
Advertisement
Advertisement