ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚੋਮੋਂ ਸਕੂਲ ਵਿੱਚ ਸ਼ਖ਼ਸੀਅਤ ਵਿਕਾਸ ਵਿਸ਼ੇ ’ਤੇ ਸੈਮੀਨਾਰ

08:20 AM Oct 05, 2024 IST
ਸੈਮੀਨਾਰ ਦੌਰਾਨ ਮੁੱਖ ਮਹਿਮਾਨਾਂ ਦਾ ਸਨਮਾਨ ਕਰਦੇ ਹੋਏ ਸਕੂਲ ਪ੍ਰਬੰਧਕ।

ਦੇਵਿੰਦਰ ਜੱਗੀ
ਪਾਇਲ, 4 ਅਕਤੂਬਰ
ਕੈਂਬਰਿਜ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਚੋਮੋਂ ਵਿੱਚ ਅੱਜ ਪ੍ਰਿੰਸੀਪਲ ਸੰਜੀਵ ਕੁਮਾਰ ਮੌਦਗਿਲ ਦੀ ਸਰਪ੍ਰਸਤੀ ਹੇਠ ਸਹਿਜ ਪਾਠ ਸੇਵਾ ਟਰੱਸਟ ਵੱਲੋਂ ਨੈਤਿਕ ਸਿੱਖਿਆ ਅਤੇ ਸ਼ਖ਼ਸੀਅਤ ਦੇ ਵਿਕਾਸ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਟਰੱਸਟ ਦੇ ਕਥਾਵਾਚਕ ਭਾਈ ਅੰਮ੍ਰਿਤਪਾਲ ਸਿੰਘ ਮਸਤੂਆਣਾ ਨੇ ਵਿਦਿਆਰਥੀਆਂ ਨੂੰ ਨੈਤਿਕ ਸਿਧਾਂਤਾ ’ਤੇ ਚੱਲਣ ਅਤੇ ਆਪਣੇ ਹੁਨਰ ਨੂੰ ਨਿਖਾਰਦੇ ਹੋਏ ਆਪਣੀ ਸ਼ਖ਼ਸੀਅਤ ਦਾ ਵਿਕਾਸ ਕਰਨ ਦੇ ਗੁਰ ਦੱਸੇ। ਉਨ੍ਹਾਂ ਕਿਹਾ ਕਿ ਅੱਜ ਦੇ ਮੌਜੂਦਾ ਹਾਲਾਤ ਵਿੱਚ ਸਾਨੂੰ ਸਹੀ ਮੁੱਲਾਂ ਨਾਲ ਭਰੀ ਹੋਈ ਇੱਕ ਸੁਚਾਰੂ ਜ਼ਿੰਦਗੀ ਜਿਊਣ ਲਈ ਸਹੀ ਮਾਰਗਦਰਸ਼ਕ ਕਿਤਾਬਾਂ, ਅਧਿਆਪਕਾਂ ਅਤੇ ਬਾਣੀ ਦੇ ਅਮਲ ਦੀ ਲੋੜ ਹੈ। ਇਸ ਵੇਲੇ ਭਾਈ ਜਗਪਾਲ ਸਿੰਘ ਵੀ ਉਚੇਚੇ ਤੌਰ ’ਤੇ ਸੈਮੀਨਾਰ ਵਿੱਚ ਪਹੁੰਚੇ। ਸੈਮੀਨਾਰ ਦੇ ਅਖੀਰ ਵਿੱਚ ਸਕੂਲ ਦੇ ਪ੍ਰਿੰਸੀਪਲ ਸੰਜੀਵ ਕੁਮਾਰ ਮੋਦਗਿਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਸੈਮੀਨਾਰ ਸਾਡੀ ਜ਼ਿੰਦਗੀ ਵਿੱਚ ਬਹੁਤ ਮਹੱਤਵ ਰੱਖਦੇ ਹਨ ਤੇ ਜ਼ਿੰਦਗੀ ਜਿਊਣ ਦੇ ਢੰਗ ਨੂੰ ਉੱਚਾ ਚੁੱਕਣ ਅਤੇ ਹਰ ਔਕੜ ਨੂੰ ਲੰਘ ਕੇ ਅੱਗੇ ਤੋਰਨ ਵਿੱਚ ਸਹਾਈ ਹੁੰਦੇ ਹਨ। ਸੈਮੀਨਾਰ ਵਿੱਚ ਆਏ ਮਹਿਮਾਨਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਕਰਮਦੀਪ ਕੌਰ, ਬਲਦੀਪ ਕੌਰ, ਪੱਲਵੀ, ਸ਼ਬਨਮ, ਮਨਪ੍ਰੀਤ ਕੌਰ, ਸਿੰਦਰਪਾਲ ਕੌਰ, ਕਮਲਪ੍ਰੀਤ ਕੌਰ, ਚਮਨਦੀਪ ਕੌਰ, ਕਿਰਨ ਕੌਰ, ਹਰਪ੍ਰੀਤ ਕੌਰ, ਸੁਲਤਾਨਾ ਨੂਰੀ, ਹਰਪ੍ਰੀਤ ਸਿੰਘ, ਲਖਵਿੰਦਰ ਸਿੰਘ, ਪਰਮਜੀਤ ਸਿੰਘ, ਸ਼ਮਸ਼ੇਰ ਸਿੰਘ ਹਾਜ਼ਰ ਸਨ।

Advertisement

Advertisement