For the best experience, open
https://m.punjabitribuneonline.com
on your mobile browser.
Advertisement

ਗਿਆਨ ਜਯੋਤੀ ਵਿੱਚ ਖੁਸ਼ਹਾਲ ਜ਼ਿੰਦਗੀ ਜਿਊਣ ਬਾਰੇ ਸੈਮੀਨਾਰ

08:37 AM Mar 22, 2024 IST
ਗਿਆਨ ਜਯੋਤੀ ਵਿੱਚ ਖੁਸ਼ਹਾਲ ਜ਼ਿੰਦਗੀ ਜਿਊਣ ਬਾਰੇ ਸੈਮੀਨਾਰ
ਪ੍ਰੋਗਰਾਮ ਦੌਰਾਨ ਵੱਖ-ਵੱਖ ਖੇਡਾਂ ਖੇਡਦੇ ਹੋਏ ਵਿਦਿਆਰਥੀ। -ਫੋਟੋ: ਸੋਢੀ
Advertisement

ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 21 ਮਾਰਚ
ਇੱਥੋਂ ਦੇ ਗਿਆਨ ਜਯੋਤੀ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨੋਲੋਜੀ, ਫੇਜ਼-2 ਵੱਲੋਂ ਵਿਦਿਆਰਥੀਆਂ ਨੂੰ ਖੁਸ਼ਨੁਮਾ ਜੀਵਨ ਜਾਚ ਸਿਖਾਉਣ ਦੇ ਮੰਤਵ ਨਾਲ ਅੱਜ ਕੌਮਾਂਤਰੀ ਖੁਸ਼ੀ ਦਿਵਸ ਨੂੰ ਸਮਰਪਿਤ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਵਿੱਚ ਨੌਜਵਾਨਾਂ ਨੇ ਖੁਸ਼ੀ ਅਤੇ ਸਕਾਰਾਤਮਕਤਾ ਭਰੇ ਜੀਵਨ ਦੇ ਤਰੀਕੇ ਸਾਂਝੇ ਕਰਦਿਆਂ ਰੋਜ਼ਾਨਾ ਦਰਪੇਸ਼ ਮੁਸ਼ਕਿਲਾਂ ਨੂੰ ਖਿੜੇ ਮੱਥੇ ਮਿਲਣ ਦੀਆਂ ਤਕਨੀਕਾਂ ਸਾਂਝੀਆਂ ਕੀਤੀਆਂ।
ਇਸ ਦੌਰਾਨ ਵਿਦਿਆਰਥੀਆਂ ਲਈ ਕਈ ਮਜ਼ੇਦਾਰ ਖੇਡਾਂ ਤੇ ਇੰਟਰ ਐਕਟਿਵ ਸੈਸ਼ਨ ਵੀ ਕਰਵਾਏ ਗਏ, ਜੋ ਕਿ ਦਿਮਾਗੀ, ਤਣਾਅ ਪ੍ਰਬੰਧਨ ਅਤੇ ਖੁਸ਼ੀ ਦਾ ਪਿੱਛਾ ਕਰਨ ’ਤੇ ਕੇਂਦਰਿਤ ਸਨ। ਮਾਹਿਰਾਂ ਨੇ ਵਿੱਦਿਅਕ ਸੰਸਥਾਵਾਂ ਵਿੱਚ ਮਿਲਵਰਤਨ, ਆਪਸੀ ਸਾਂਝ ਅਤੇ ਸਕਾਰਾਤਮਕ ਮਾਨਸਿਕਤਾ ਅਪਣਾਉਣ ’ਤੇ ਜ਼ੋਰ ਦਿੱਤਾ। ਗਿਆਨ ਜਯੋਤੀ ਦੀ ਡਾਇਰੈਕਟਰ ਡਾ. ਅਨੀਤ ਬੇਦੀ ਨੇ ਖੁਸ਼ੀ ਦੇ ਪਹਿਲੂਆਂ ਦੇ ਮੌਕਿਆਂ ਦੀ ਭੂਮਿਕਾ ’ਤੇ ਜ਼ੋਰ ਦਿੱਤਾ। ਸੰਸਥਾ ਦੇ ਚੇਅਰਮੈਨ ਜੇ.ਐੱਸ. ਬੇਦੀ ਨੇ ਖੁਸ਼ੀ ਭਰੇ ਮਾਹੌਲ ਬਾਰੇ ਚਰਚਾ ਕੀਤੀ।

Advertisement

Advertisement
Author Image

Advertisement
Advertisement
×