ਧੂਰੀ ’ਚ ਹੋਮਿਓਪੈਥੀ ਵਿਧੀ ਬਾਰੇ ਸੈਮੀਨਾਰ
ਹਰਦੀਪ ਸਿੰਘ ਸੋਢੀ
ਧੂਰੀ, 11 ਫਰਵਰੀ
ਹੋਮਿਓਪੈਥੀ ਵਿਧੀ ਨੂੰ ਲੈ ਕੇ ਵਿਸ਼ੇਸ਼ ਸੈਮੀਨਾਰ ਜਰਨਲ ‘ਬਾਈਟਲ ਇਨਫਾਰਮ’ ਦੇ ਮੁੱਖ ਸੰਪਾਦਕ ਡਾ. ਸੁਸ਼ੀਲ ਵਤਸ ਦੀ ਦੇਖ ਰੇਖ ਹੇਠ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ’ਤੇ ਦਿੱਲੀ ਹੋਮਿਓਪੈਥਿਕ ਬੋਰਡ ਦੇ ਚੇਅਰਮੈਨ ਡਾ. ਏਕੇ ਅਰੁਣ ਪਹੁੰਚੇ ਜਦੋਂ ਕਿ ਡਾ. ਐੱਚਐੱਸ ਮਠਾੜੂ ਤੇ ਡਾਕਟਰ ਸੁਸ਼ੀਲ ਵਤਸ ਨੇ ਮੁੱਖ ਬੁਲਾਰੇ ਵਜੋਂ ਭੂਮਿਕਾ ਨਿਭਾਈ।
ਡਾ. ਏਕੇ ਅਰੁਣ ਨੇ ਕਿਹਾ ਕਿ ਹੋਮਿਓਪੈਥੀ ਵਿਧੀ ਵਿੱਚ ਮਰੀਜ਼ ਦੇ ਦਿਮਾਗ ਦੀ ਹਰ ਇੱਕ ਗਤੀਵਿਧੀ ਜਾਣਨ ਤੋਂ ਬਾਅਦ ਹੀ ਵਧੀਆ ਇਲਾਜ ਹੋ ਸਕਦਾ ਹੈ। ਅੰਤ ਵਿੱਚ ਡਾ. ਐੱਚਐੱਸ ਮਠਾੜੂ ਨੇ ਕਿਹਾ,‘ਮੇਰੇ ਪਿਛਲੇ 30 ਸਾਲ ਦੇ ਤਜ਼ਰਬੇ ਅਨੁਸਾਰ ਹੋਮਿਓਪੈਥੀ ਵਿਧੀ ਹੀ ਅਜਿਹੀ ਵਿਧੀ ਹੈ ਜਿਸ ਵਿੱਚ ਗੰਭੀਰ ਤੋਂ ਗੰਭੀਰ ਬਿਮਾਰੀ ਦਾ ਇਲਾਜ ਬਿਨਾਂ ਕਿਸੇ ਅਪਰੇਸ਼ਨ ਤੋਂ ਕੀਤਾ ਜਾ ਸਕਦਾ ਹੈ। ਇਸ ਮੌਕੇ ਡਾ. ਗੋਬਿੰਦ ਸਿੰਘ, ਡਾ. ਰਾਸ਼ੀ, ਲੁਧਿਆਣਾ ਤੋਂ ਆਈਆਈਐੱਚਪੀ ਦੀ ਪ੍ਰਧਾਨ ਡਾ. ਗੁਰਪ੍ਰੀਤ ਕੌਰ, ਹੋਮੋਪੈਥਿਕ ਮੈਡੀਕਲ ਕਾਲਜ ਦੇ ਪ੍ਰਚਾਰਕ ਡਾ. ਵਿਨੋਦ ਸਿੰਗਲਾ, ਸਹਾਇਕ ਪ੍ਰੋਫੈਸਰ ਡਾ. ਐੱਚ ਚਲੋਤਰਾ ਕਰਨਾਲ, ਹੋਮੋਪੈਥਿਕ ਮੈਡੀਕਲ ਐਸੋਸੀਏਸ਼ਨ ਹਰਿਆਣਾ ਦੇ ਪ੍ਰਧਾਨ ਡਾ. ਕਪਿਲ ਭਾਟੀਆ, ਹੋਮੋਪੈਥਿਕ ਮੈਡੀਕਲ ਕਾਲਜ ਹਿਮਾਚਲ ਪ੍ਰਦੇਸ਼ ਦੇ ਸਹਾਇਕ ਪ੍ਰੋਫੈਸਰ ਡਾ. ਵਸੁੰਧਰਾ, ਡਾ. ਐਚਐਸ ਭਾਰਦਵਾਜ, ਜੇ ਆਰ ਕਿਸਾਨ ਹੋਮੋਪੈਥਿਕ ਕਾਲਜ ਦੇ ਪ੍ਰੋਫੈਸਰ ਡਾ ਅਸ਼ਵਨੀ ਆਰੀਆ ਆਦਿ ਨੇ ਹਿੱਸਾ ਲਿਆ।