For the best experience, open
https://m.punjabitribuneonline.com
on your mobile browser.
Advertisement

ਪ੍ਰਗਤੀਸ਼ੀਲ ਲੇਖਕ ਸੰਘ ਵੱਲੋਂ ਸੈਮੀਨਾਰ 26 ਨੂੰ

07:56 AM Oct 24, 2024 IST
ਪ੍ਰਗਤੀਸ਼ੀਲ ਲੇਖਕ ਸੰਘ ਵੱਲੋਂ ਸੈਮੀਨਾਰ 26 ਨੂੰ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 23 ਅਕਤੂਬਰ
ਪ੍ਰਗਤੀਸ਼ੀਲ ਲੇਖਕ ਸੰਘ, ਪੰਜਾਬ ਵੱਲੋਂ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ ‘ਜਮਹੂਰੀਅਤ, ਸਮਾਜਿਕ ਨਿਆਂ ਤੇ ਸਾਹਿਤ’ ਵਿਸ਼ੇ ’ਤੇ 26 ਅਕਤੂਬਰ ਨੂੰ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਚੰਡੀਗੜ੍ਹ ਦੇ ਸੈਕਟਰ-16 ਸਥਿਤ ਪੰਜਾਬ ਕਲਾ ਭਵਨ ਵਿੱਚ ਕਰਵਾਏ ਜਾਣ ਵਾਲੇ ਸੈਮੀਨਾਰ ਬਾਰੇ ਪ੍ਰਗਤੀਸ਼ੀਲ ਲੇਖਕ ਸੰਘ ਦੇ ਜਨਰਲ ਸਕੱਤਰ ਡਾ. ਕੁਲਦੀਪ ਸਿੰਘ ਨੇ ਕਿਹਾ ਕਿ ਇਹ ਸੈਮੀਨਾਰ ਚਾਰ ਸੈਸ਼ਨ ਵਿੱਚ ਕਰਵਾਇਆ ਜਾਵੇਗਾ। ਪਹਿਲੇ ਸੈਸ਼ਨ ਵਿੱਚ ਇਸ ਸੈਮੀਨਾਰ ਵਿੱਚ ਪ੍ਰਸਿੱਧ ਚਿੰਤਕ ਤੇ ਪ੍ਰਤੀਸ਼ੀਲ ਪਰੰਪਰਾ ਦੇ ਵਾਰਿਸ ਪ੍ਰੋ. ਸਈਦਾ ਹਮੀਦ, ਪ੍ਰਗਤੀਸ਼ੀਲ ਲੇਖਕ ਸੰਘ ਦੇ ਪ੍ਰਧਾਨ ਪੀ ਲਕਸ਼ਮੀ ਨਰਾਇਣ, ਭਾਰਤ ਦੇ ਪ੍ਰਸਿੱਧ ਵਿਦਵਾਨ ਅਤੇ ਅਦੀਬ ਪ੍ਰੋ. ਕਾਂਚਾ ਇਲਈਆ, ਲੋਕ ਹਿੱਤਾਂ ਤੇ ਪਹਿਰਾ ਦੇਣ ਵਾਲੇ ਪੱਤਰਕਾਰ ਸ੍ਰੀ ਉਰਮਿਲੇਸ਼, ਸਾਰਿਕਾ ਸ੍ਰੀਵਾਸਤਵ, ਡਾ. ਸੁਖਦੇਵ ਸਿੰਘ ਸਿਰਸਾ, ਡਾ. ਸਰਬਜੀਤ ਸਿੰਘ, ਸਵਰਨਜੀਤ ਸਵੀ ਅਤੇ ਪ੍ਰੋ. ਸੁਰਜੀਤ ਜੱਜ ਸ਼ਮੂਲੀਅਤ ਕਰਨਗੇ। ਅਗਲੇ ਸੈਸ਼ਨ ਵਿੱਚ ‘ਭਾਰਤੀ ਜਮਹੂਰੀਅਤ ਦੇ ਸਨਮੁੱਖ ਚੁਣੌਤੀਆਂ’ ਬਾਰੇ ਵਿਚਾਰ ਚਰਚਾ ਕੀਤੀ ਜਾਵੇਗੀ। ਇਸ ਮੌਕੇ ਉੱਘੇ ਵਿਦਵਾਨ ਵਿਭੂਤੀ ਨਰਾਇਣ ਰਾਏ, ਵੀਰੇਂਦਰ ਯਾਦਵ, ਡਾ. ਆਰਤੀ, ਮੋਹਨ ਵਲਿਕਵੂ, ਹੇਤੂ ਭਾਰਦਵਾਜ, ਰਾਜਾ ਰਾਮ ਭਾਦੂ ਅਤੇ ਡਾ. ਸਵਰਾਜਬੀਰ ਚਰਚਾ ਕਰਨਗੇ। ਤੀਜੇ ਸੈਸ਼ਨ ਵਿੱਚ ‘ਸਮਾਜਿਕ ਪਰਿਵਰਤਨ ਦੀਆਂ ਦਿਸ਼ਾਵਾਂ ਅਤੇ ਸਾਹਿਤ’ ਵਿਸ਼ੇ ’ਤੇ ਪੈਨਲ ਚਰਚਾ ਕਰਵਾਈ ਜਾਵੇਗੀ। ਇਸ ਵਿੱਚ ਉੱਘੇ ਵਿਦਵਾਨ ਡਾ. ਆਸ਼ੀਸ਼ ਤ੍ਰਿਪਾਠੀ, ਵਿਨੀਤ ਤਿਵਾੜੀ, ਰਣੇਂਦਰ, ਡਾ. ਮਿਥਿਲੇਸ਼ (ਰਾਂਚੀ), ਕਵਿਤਾ ਕਰਮਾਕਰ, ਸੰਜੈ ਸ੍ਰੀਵਾਸਤਵ ਅਤੇ ਡਾ. ਕੁਲਦੀਪ ਸਿੰਘ ਦੀਪ ਸ਼ਮੂਲੀਅਤ ਕਰਨਗੇ। ਆਖਰੀ ਸੈਸ਼ਨ ਵਿੱਚ ‘ਪਛਾਣ ਦੀ ਸਿਆਸਤ ਤੇ ਸਾਹਿਤ’ ਵਿਸ਼ੇ ’ਤੇ ਵਿਚਾਰ-ਚਰਚਾ ਕਰਵਾਈ ਜਾਵੇਗੀ।

Advertisement

Advertisement
Advertisement
Author Image

Advertisement