ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਹਾਣਕੀਕਾਰ ਸੁਖਜੀਤ ਦੀ ਯਾਦ ਵਿਚ ਸੈਮੀਨਾਰ

10:49 AM Sep 22, 2024 IST
ਮੁਰਹੂਮ ਕਹਾਣੀਕਾਰ ਸੁਖਜੀਤ ਦੀ ਪਤਨੀ ਅਤੇ ਬੇਟੀ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ।

ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 21 ਸਤੰਬਰ
ਸਰਕਾਰੀ ਕਾਲਜ ਮਾਛੀਵਾੜਾ ਵਿੱਚ ਅੱਜ ਪ੍ਰਿੰਸੀਪਲ ਡਾ. ਪ੍ਰਭਜੋਤ ਕੌਰ ਅਤੇ ਸਾਹਿਤਕ ਤੇ ਸੱਭਿਆਚਾਰਕ ਗਤੀਵਿਧੀਆ ਕਨਵੀਨਰ ਡਾ. ਕਮਲਜੀਤ ਕੌਰ ਬਾਂਗਾ ਦੀ ਅਗਵਾਈ ਅਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਕਹਾਣੀਕਾਰ ਸੁਖਜੀਤ ਦੀ ਯਾਦ ਵਿੱਚ ‘ਸੁਖਜੀਤ: ਸਾਹਿਤ ਅਤੇ ਸ਼ਖਸੀਅਤ’ ਵਿਸ਼ੇ ’ਤੇ ਇੱਕ ਰੋਜ਼ਾ ਕੌਮੀ ਸੈਮੀਨਾਰ ਕਰਵਾਇਆ ਗਿਆ। ਸਮਾਗਮ ਦਾ ਆਰੰਭ ਪ੍ਰਿੰਸੀਪਲ ਡਾ. ਪ੍ਰਭਜੋਤ ਕੌਰ ਅਤੇ ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਸਾਂਝੇ ਤੌਰ ’ਤੇ ਸ਼ਮ੍ਹਾਂ ਰੋਸ਼ਨ ਕਰਕੇ ਕੀਤਾ। ਇਸ ਮਗਰੋਂ ਡਾ. ਸਰਬਜੀਤ ਸਿੰਘ ਨੇ ਆਏ ਹੋਏ ਵਿਦਵਾਨਾਂ, ਬੁਲਾਰਿਆਂ ਤੇ ਸਰੋਤਿਆਂ ਦਾ ਰਸਮੀ ਸਵਾਗਤ ਕੀਤਾ।
ਸੈਮੀਨਾਰ ’ਚ ਡਾ. ਬਲਦੇਵ ਸਿੰਘ ਧਾਲੀਵਾਲ, ਡਾ. ਰਵੀ ਰਵਿੰਦਰ, ਗੁਰਭੇਜ ਸਿੰਘ ਗੁਰਾਇਆ, ਡਾ. ਸੁਖਦੇਵ ਸਿੰਘ ਸਿਰਸਾ, ਕਹਾਣੀਕਾਰ ਮੁਖਤਿਆਰ ਸਿੰਘ ਨੇ ਬਤੌਰ ਪ੍ਰਧਾਨਗੀ ਮੰਡਲ ਮੈਂਬਰ ਸ਼ਿਰਕਤ ਕੀਤੀ, ਜਦਕਿ ਡਾ. ਗੁਰਮੇਲ ਸਿੰਘ, ਡਾ. ਮੋਹਨ ਤਿਆਗੀ, ਡਾ. ਰਵਿੰਦਰ ਘੁੰਮਣ, ਡਾ. ਪਰਮਜੀਤ ਸਿੰਘ ਨੇ ਸੁਖਜੀਤ ਦੀ ਸਾਹਿਤ ਰਚਨਾ ਬਾਰੇ ਬਾਰੀਕੀ ਤੇ ਵਿਸਥਾਰ ਨਾਲ ਗੱਲ ਕੀਤੀ। ਇਨ੍ਹਾਂ ਬੁਲਾਰਿਆਂ ਨੇ ਆਪਣੇ ਪਰਚਿਆਂ ’ਤੇ ਗੱਲਬਾਤ ਰਾਹੀ ਸੁਖਜੀਤ ਦੀ ਸ਼ਖਸੀਅਤ ਤੇ ਸਾਹਿਤ ਰਚਨਾ ਦੇ ਹਰ ਪੱਖ ਨੂੰ ਉਜਾਗਰ ਕਰਦੇ ਸੁਖਜੀਤ ਦੀਆਂ ਸਾਹਿਤਕ ਕਿਰਤਾਂ ਨੂੰ ਸਮੇਂ ਦੀ ਹਾਣੀ ਦੱਸਿਆ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਮੂਹ ਅਹੁਦੇਦਾਰਾਂ ਵੱਲੋ ਸੁਖਜੀਤ ਦੀ ਸ਼ਰੀਕੇ ਹਯਾਤ ਗੁਰਦੀਪ ਕੌਰ ਤੇ ਧੀ ਜਪੁਜੀ ਦਾ ਸਨਮਾਨ ਕੀਤਾ। ਆਏ ਹੋਏ ਵਿਦਵਾਨਾਂ, ਬੁਲਾਰਿਆਂ ਦਾ ਰਸਮੀ ਧੰਨਵਾਦ ਡਾ. ਗੁਲਜਾਰ ਸਿੰਘ ਪੰਧੇਰ ਵੱਲੋਂ ਕੀਤਾ ਗਿਆ। ਸੈਮੀਨਾਰ ਦਾ ਮੰਚ ਸੰਚਾਲਨ ਡਾ. ਕਮਲਜੀਤ ਕੌਰ ਬਾਂਗਾ ਵੱਲੋ ਕੀਤਾ ਗਿਆ। ਸਮੂਹ ਸਟਾਫ਼ ਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਇਹ ਸੈਮੀਨਾਰ ਸਫ਼ਲ ਹੋ ਨਿੱਬੜਿਆ।

Advertisement

Advertisement