ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗੁਰੂ ਨਾਨਕ ਸਕੂਲ ਵਿੱਚ ਸੈਮੀਨਾਰ

08:31 AM May 22, 2024 IST
ਸਕੂਲ ਦੀ ਪੁਸਤਕ ਰਿਲੀਜ਼ ਕਰਦੇ ਹੋਏ ਪ੍ਰਬੰਧਕ ਤੇ ਪਤਵੰਤੇ।

ਚੰਡੀਗੜ੍ਹ:

Advertisement

ਗੁਰੂ ਨਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਸੈਕਟਰ-30 ਵਿੱਚ ਟੀਚਿੰਗ ਸਟਾਫ਼ ਲਈ ਚੰਗੇ ਜੀਵਨ ਲਈ ‘ਜੀਵਨ ਪਾਠ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਸਕੂਲ ਮੈਨੇਜਮੈਂਟ ਦੇ ਮੈਂਬਰ ਸਾਬਕਾ ਪ੍ਰੋ. ਤੇ ਬਨਸਪਤੀ ਵਿਗਿਆਨ ਵਿਭਾਗ ਦੇ ਮੁਖੀ (ਪੰਜਾਬੀ ਯੂਨੀਵਰਸਿਟੀ, ਪਟਿਆਲਾ) ਡਾ. ਜੋਗਿੰਦਰ ਸਿੰਘ ਦਰਗਨ ਅਤੇ ਸਕੂਲ ਦੇ ਸਿੱਖਿਆ ਸ਼ਾਸਤਰੀ ਵਿਸ਼ੇਸ਼ ਬੁਲਾਰੇ ਸਨ। ਡਾ. ਦਰਗਨ ਨੇ ਬਿਹਤਰ ਜੀਵਨ ਜਿਉਣ ਲਈ ਕੁਝ ਜੀਵਨ ਹੁਨਰਾਂ ਦੀ ਮੁੜ ਕਲਪਨਾ ਕਰਨ ਅਤੇ ਲਾਗੂ ਕਰਨ ਬਾਰੇ ਦੱਸਿਆ। ਇਸ ਉਪਰੰਤ ਚੇਅਰਮੈਨ, ਮੈਨੇਜਰ ਸਣੇ ਹੋਰ ਮੈਂਬਰਾਂ ਵੱਲੋਂ ਸਕੂਲ ਦੀ ਸਾਲਾਨਾ ਪੁਸਤਕ ਰਿਲੀਜ਼ ਕੀਤੀ ਗਈ। ਇਸ ਮੌਕੇ ਸਕੂਲ ਮੈਨੇਜਰ ਅੰਮ੍ਰਿਤਪਾਲ ਸਿੰਘ ਜੁਲਕਾ ਨੇ ਸੰਬੋਧਨ ਕੀਤਾ। ਅੰਤ ਵਿੱਚ ਪ੍ਰਿੰਸੀਪਲ ਰਮਨਜੀਤ ਕੌਰ ਵੱਲੋਂ ਡਾ. ਜੋਗਿੰਦਰ ਸਿੰਘ ਦਰਗਨ ਦਾ ਧੰਨਵਾਦ ਕੀਤਾ ਗਿਆ। ਸਮੂਹ ਸਟਾਫ਼ ਨੂੰ ਭਾਗੀਦਾਰੀ ਸਰਟੀਫਿਕੇਟ ਦਿੱਤੇ ਗਏ। -ਟਨਸ

Advertisement
Advertisement