ਗੁਰੂ ਰਾਮਦਾਸ ਜੀ ਨੂੰ ਸਮਰਪਿਤ ਸੈਮੀਨਾਰ
ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 3 ਅਕਤੂਬਰ
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਵਿੱਚ ‘ਸ੍ਰੀ ਗੁਰੂ ਰਾਮਦਾਸ ਜੀ: ਜੀਵਨ ਬਾਣੀ ਅਤੇ ਉਪਦੇਸ਼’ ਵਿਸ਼ੇ ’ਤੇ ਕੌਮੀ ਸੈਮੀਨਾਰ ਕਰਵਾਇਆ ਗਿਆ, ਜਿਸ ਨੂੰ ਪ੍ਰ੍ੋ. ਚਾਂਸਲਰ ਪ੍ਰੋਫੈਸਰ ਅਜਾਇਬ ਸਿੰਘ ਬਰਾੜ ਨੇ ਸੰਬੋਧਨ ਕੀਤਾ। ਉਨ੍ਹਾਂ ਆਖਿਆ ਕਿ ਗੁਰਬਾਣੀ ਅਤੇ ਗੁਰ ਇਤਿਹਾਸ ਸਬੰਧੀ ਡੂੰਘੇ ਅਧਿਐਨ ਦੀ ਲੋੜ ਹੈ। ਵਾਈਸ-ਚਾਂਸਲਰ ਪ੍ਰੋਫੈਸਰ ਪਰੀਤ ਪਾਲ ਸਿੰਘ ਨੇ ਦੱਸਿਆ ਕਿ ਇਸ ਵਿੱਚ ਪੰਜਾਬ, ਹਰਿਆਣਾ ਅਤੇ ਦਿੱਲੀ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਤੋਂ ਦੋ ਦਰਜਨ ਵਿਦਵਾਨ ਖੋਜੀ ਪਰਚੇ ਪੇਸ਼ ਕਰਨਗੇ, ਜਿਨ੍ਹਾਂ ਨੂੰ ਪੁਸਤਕ ਰੂਪ ਵਿੱਚ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਕੀਤਾ ਜਾਵੇਗਾ। ਉਦਘਾਟਨੀ ਭਾਸ਼ਣ ਕਰਦਿਆਂ ਪ੍ਰੋਫੈਸਰ ਹਰਭਜਨ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਜੀ ਦੇ ਰਾਹੀਂ ਰਾਜ ਅਤੇ ਯੋਗ ਦੇ ਸਿੱਖ ਸੰਕਲਪ ਨੇ ਸੰੰਸਥਾਈ ਰੂਪ ਧਾਰਨ ਕੀਤਾ। ਪ੍ਰੋਫੈਸਰ ਸਰਬਜਿੰਦਰ ਸਿੰਘ ਚੇਅਰਪਰਸਨ ਗੁਰੂ ਨਾਨਕ ਸੈਂਟਰ ਫਾਰ ਇੰਟਰਫੇਥ ਸਟਡੀਜ਼ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਆਖਿਆ ਕਿ ਗੁਰੂ ਜੀ ਦੀ ਬਾਣੀ ਅਤੇ ਜੀਵਨ ਵਿੱਚੋਂ ਸਮਕਾਲੀ ਸੰਸਾਰ ਲਈ ਵਡਮੁੱਲੀ ਸੇਧ ਪ੍ਰਾਪਤ ਹੁੰਦੀ ਹੈ। ਵਿਸ਼ੇਸ਼ ਮਹਿਮਾਨ ਪ੍ਰੋਫੈਸਰ ਸੁਖਵਿੰਦਰ ਸਿੰਘ ਬਲਿੰਗ ਨੇ ਵੱਖ-ਵੱਖ ਪਹਿਲੂਆਂ ਉੱਪਰ ਚਾਨਣਾ ਪਾਇਆ। ਡਾ. ਹਰਦੇਵ ਸਿੰਘ ਨੇ ਮਹਿਮਾਨਾਂ ਦਾ ਸਵਾਗਤ ਅਤੇ ਧੰਨਵਾਦ ਡਾ. ਜਸਪਾਲ ਕੌਰ ਕਾਂਗ ਨੇ ਕੀਤਾ। ਸੈਸ਼ਨਾਂ ਵਿੱਚ ਪ੍ਰੋ. ਹਰਭਜਨ ਸਿੰਘ, ਪ੍ਰੋ. ਸਰਬਜਿੰਦਰ ਸਿੰਘ, ਪ੍ਰੋ. ਜਮਸ਼ੀਦ ਅਲੀ ਖਾਨ, ਪ੍ਰੋ. ਹਰਿੰਦਰ ਸਿੰਘ ਭੱਟੀ ਅਤੇ ਪ੍ਰੋ. ਜਸਪਾਲ ਕੌਰ ਕਾਂਗ ਨੇ ਬਤੌਰ ਵਿਸ਼ਾ ਮਾਹਿਰ ਸ਼ਿਰਕਤ ਕੀਤੀ। ਸਮਾਗਮ ਵਿੱਚ ਰਜਿਸਟਰਾਰ ਪ੍ਰੋਫੈਸਰ ਤੇਜਬੀਰ ਸਿੰਘ, ਗੁਰਦੁਆਰਾ ਸਾਹਿਬ ਦੇ ਮੈਨੇਜਰ ਗੁਰਦੀਪ ਸਿੰਘ ਕੰਗ ਅਤੇ ਡਾ. ਸਿਕੰਦਰ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਡਾ. ਹਰਜਿੰਦਰ ਕੌਰ ਗੁਰੂ ਨਾਨਕ ਕਾਲਜ ਬੁਢਲਾਡਾ, ਡਾ. ਅਰਸ਼ਪ੍ਰੀਤ ਕੌਰ, ਗੁਰਮਤਿ ਕਾਲਜ ਪਟਿਆਲਾ, ਡਾ. ਤਰਸੇਮ ਸਿੰਘ ਗੁਰੂ ਕਾਸ਼ੀ ਗੁਰਮਤਿ ਇੰਸਟੀਚਿਊਟ, ਤਲਵੰਡੀ ਸਾਬੋ, ਪ੍ਰੋ. ਦਲਜੀਤ ਕੌਰ ਗੋਵਿੰਦ ਨੈਸ਼ਨਲ ਕਾਲਜ, ਨਾਰੰਗਵਾਲ, ਪ੍ਰੋ. ਸੁਖਮਨੀ ਕੌਰ ਖਾਲਸਾ ਕਾਲਜ ਲੌਂਗੋਵਾਲ, ਸੁਖਵਿੰਦਰ ਸਿੰਘ, ਕਰਮਜੀਤ ਕੌਰ, ਸਿਮਰਜੀਤ ਕੌਰ ਦਿੱਲੀ, ਪ੍ਰਭਜੀਤ ਸਿੰਘ ਰਸੂਲਪੁਰ, ਡਾ. ਜਸਵੀਰ ਕੌਰ, ਕੰਵਲਬੀਰ ਸਿੰਘ ਪੰਨੂ, ਤਰਨ ਤਾਰਨ, ਡਾ. ਰਾਜਵੀਰ ਕੌਰ, ਡਾ. ਕਿਰਨਦੀਪ ਕੌਰ, ਸਿਮਰਨ ਕੌਰ, ਅਮਨਦੀਪ ਸਿੰਘ, ਮਨਪ੍ਰੀਤ ਕੌਰ, ਪੰਜਾਬ ਯੂਨੀਵਰਸਿਟੀ, ਡਾ. ਗੁਰਬਾਜ਼ ਸਿੰਘ, ਪ੍ਰੋ ਹਰਪ੍ਰੀਤ ਸਿੰਘ ਨੇ ਖੋਜ ਪਰਚੇ ਪੇਸ਼ ਕੀਤੇ।