ਐੱਸਏਐੱਸ ਅਕੈਡਮੀ ਵਿੱਚ ਪੁਲੀਸ ਵੱਲੋਂ ਸੈਮੀਨਾਰ
ਜਗਮੋਹਨ ਸਿੰਘ
ਰੂਪਨਗਰ, 27 ਨਵੰਬਰ
ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਰੂਪਨਗਰ ਵੱਲੋਂ ਜ਼ਿਲ੍ਹਾ ਰੂਪਨਗਰ ਪੁਲੀਸ ਦੇ ਸਹਿਯੋਗ ਨਾਲ ਅਪਰਾਧਕ ਘਟਨਾਵਾਂ ਅਤੇ ਨਸ਼ਾਖੋਰੀ ਤੋਂ ਬੱਚਿਆਂ ਨੂੰ ਸੁਰੱਖਿਅਤ ਰੱਖਣ ਦੇ ਉਦੇਸ਼ ਤਹਿਤ ਵਿਸ਼ੇਸ਼ ਸੈਮੀਨਾਰ ਕੀਤਾ ਗਿਆ। ਅਕੈਡਮੀ ਦੇ ਡਾਇਰੈਕਟਰ ਸੁਖਜਿੰਦਰ ਸਿੰਘ ਦੀ ਦੇਖ ਰੇਖ ਅਧੀਨ ਕਰਵਾਏ ਸੈਮੀਨਾਰ ਦੌਰਾਨ ਐੱਸਐੱਸਪੀ ਰੂਪਨਗਰ ਗੁਲਨੀਤ ਸਿੰਘ ਖੁਰਾਣਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੌਰਾਨ ਸਾਈਬਰ ਕ੍ਰਾਈਮ, ਨਸ਼ਿਆਂ ਦੇ ਦੁਰਪ੍ਰਭਾਵ ਤੇ ਇਸ ਦੇ ਵਧ ਰਹੇ ਰੁਝਾਨ, ਵਧਦੀਆਂ ਹੋਈਆਂ ਸੜਕ ਦੁਰਘਟਨਾਵਾਂ ਆਦਿ ਵਿਸ਼ਿਆਂ ’ਤੇ ਚਰਚਾ ਕੀਤੀ ਗਈ। ਸੈਮੀਨਾਰ ਦੌਰਾਨ ਜਿੱਥੇ ਐੱਸਐੱਸਪੀ ਰੂਪਨਗਰ ਗੁਲਨੀਤ ਸਿੰਘ ਖੁਰਾਣਾ ਨੇ ਆਪਣੀ ਨਿੱਜੀ ਜ਼ਿੰਦਗੀ ਦਾ ਹਵਾਲਾ ਦਿੰਦਿਆਂ ਵਿਦਿਆਰਥੀਆਂ ਨੂੰ ਦੱਸਿਆ ਕਿ ਔਕੜਾਂ ਹਰ ਕਿਸੇ ਦੀ ਜ਼ਿੰਦਗੀ ਵਿੱਚ ਆਉਂਦੀਆਂ ਹਨ, ਪਰ ਕਾਮਯਾਬ ਉਹੀ ਹੁੰਦਾ ਹੈ, ਜਿਹੜਾ ਔਕੜਾਂ ’ਤੇ ਕਾਬੂ ਪਾਉਣ ਦੀ ਜਾਚ ਸਿੱਖ ਲਵੇ।
ਸੈਮੀਨਾਰ ਦੌਰਾਨ ਐਸਪੀ (ਹੈੱਡਕੁਆਰਟਰ) ਰਾਜਪਾਲ ਸਿੰਘ ਹੁੰਦਲ, ਅਕੈਡਮੀ ਦੇ ਡਾਇਰੈਕਟਰ ਸੁਖਜਿੰਦਰ ਸਿੰਘ, ਪ੍ਰਿੰਸੀਪਲ ਰਾਜਨ ਚੋਪੜਾ, ਰਿਸੋਰਸ ਅਫ਼ਸਰ ਸੁਦੇਸ਼ ਸੁਜਾਤੀ, ਵਾਈਸ ਪ੍ਰਿੰਸੀਪਲ ਵੰਦਨਾ ਵਿੱਜ, ਸੁਪਰਡੈਂਟ ਧਰਮਦੇਵ ਰਾਠੌੜ, ਪ੍ਰਬੰਧਕ ਅਫ਼ਸਰ ਗੁਰਦਿਆਲ ਸਿੰਘ, ਸਕੂਲ ਇੰਸਪੈਕਟਰ ਨਵਜੋਤ ਕੌਰ ਤੇ ਕੋਆਰਡੀਨੇਟਰ ਸੱਤਿਆ ਵਰਧਨ ਆਦਿ ਨੇ ਵੀ ਵਿਚਾਰ ਪੇਸ਼ ਕੀਤੇ।