ਸੈਮੀਕੰਡਕਟਰ ਵੈਂਚਰ: ਫੌਕਸਕੌਨ ਵੱਲੋਂ ਵੇਦਾਂਤਾ ਨਾਲੋਂ ਤੋੜ-ਵਿਛੋੜਾ
07:09 AM Jul 11, 2023 IST
Advertisement
ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 10 ਜੁਲਾਈ
ਫੌਕਸਕੌਨ ਨੇ ਵੇਦਾਂਤਾ ਨਾਲ ਸੈਮੀਕੰਡਕਟਰਾਂ ਨੂੰ ਲੈ ਕੇ ਸਾਂਝੇ ਉੱਦਮ ਵਿੱਚੋਂ ਲਾਂਭੇ ਹੋਣ ਦਾ ਫ਼ੈਸਲਾ ਕੀਤਾ ਹੈ। ਫੌਕਸਕੌਨ ਨੇ ਉਪਰੋਕਤ ਫ਼ੈਸਲਾ ਸਰਕਾਰ ਵੱਲੋਂ ਉਸ ਦੀ ਸਬਸਿਡੀ ਦੀ ਅਪੀਲ ਨੂੰ ਰੱਦ ਕਰਨ ਮਗਰੋਂ ਲਿਆ ਹੈ। ਇਹੀ ਨਹੀਂ ਸਰਕਾਰ ਨੇ ਕੰਪਨੀ ਨੂੰ 28ਐੱਨਐੱਮ ਚਿਪਸ ਦੇ ਨਿਰਮਾਣ ਲਈ ਮੈਨੂਫੈਕਚਰਿੰਗ ਗਰੇਡ ਟੈਕਨਾਲੋਜੀ ਲਾਇਸੈਂਸ ਲੈਣ ਵੀ ਕਿਹਾ ਸੀ। ਉਧਰ, ਕੇਂਦਰ ਨੇ ਕਿਹਾ ਕਿ ਇਸ ਫ਼ੈਸਲੇ ਦਾ ਭਾਰਤੀ ਸੈਮੀਕੰਡਕਟਰ ਕਾਰੋਬਾਰ ’ਤੇ ਕੋਈ ਅਸਰ ਨਹੀਂ ਪਵੇਗਾ। ਜਦੋਂਕਿ ਕਾਂਗਰਸ ਨੇ ਇਸ ’ਤੇ ਤਨਜ ਕੱਸਿਆ ਹੈ। ਵੇਦਾਂਤਾ ਤੇ ਫੌਕਸਕੌਨ ਨੇ ਗੁਜਰਾਤ ਵਿੱਚ ਸੈਮੀਕੰਡਕਟਰ ਤੇ ਡਿਸਪਲੇਅ ਯੂਨਿਟ ਸਥਾਪਤ ਕਰਨ ਲਈ 19.5 ਅਰਬ ਡਾਲਰ ਦੇ ਨਿਵੇਸ਼ ਲਈ ਸਤੰਬਰ 2022 ਵਿੱਚ ਕਰਾਰ ਕੀਤਾ ਸੀ।
Advertisement
Advertisement
Advertisement