ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਵੈ-ਜੀਵਨੀ ‘ਸਚੈ ਮਾਰਗਿ ਚਲਦਿਆਂ’ ਲੋਕ ਅਰਪਣ

08:17 AM Apr 25, 2024 IST
ਜਨਤਕ ਜਥੇਬੰਦੀਆਂ ਦੇ ਆਗੂ ਪੁਸਤਕ ਰਿਲੀਜ਼ ਕਰਦੇ ਹੋਏ। -ਫੋਟੋ: ਸ਼ੇਤਰਾ

ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 24 ਅਪਰੈਲ
ਇਨਕਲਾਬੀ ਕੇਂਦਰ ਪੰਜਾਬ ਅਤੇ ਪੰਜਾਬ ਲੋਕ ਸਭਿਆਚਾਰਕ ਮੰਚ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਦੀ ਸਵੈਜੀਵਨੀ ‘ਸਚੈ ਮਾਰਗਿ ਚਲਦਿਆਂ’ ਇੱਥੇ ਰਿਲੀਜ਼ ਕੀਤੀ ਗਈ। ਇਸ ਸਬੰਧ ’ਚ ਸਥਾਨਕ ਸ਼ਹੀਦ ਨਛੱਤਰ ਸਿੰਘ ਯਾਦਗਾਰ ਹਾਲ ਵਿੱਚ ਵੱਖ-ਵੱਖ ਜਥੇਬੰਦੀਆਂ ਨੇ ਸਾਂਝੇ ਤੌਰ ’ਤੇ ਇਹ ਸਵੈਜੀਵਨੀ ਲੋਕ ਅਰਪਣ ਕੀਤੀ। ਸਾਹਿਤਕਾਰ ਅਤੇ ਟਰੇਡ ਯੂਨੀਅਨ ਘੁਲਾਟੀਏ ਮਾਸਟਰ ਹਰਬੰਸ ਸਿੰਘ ਅਖਾੜਾ ਨੇ ਕਿਹਾ ਕਿ ਪਿਛਲੀ ਅੱਧੀ ਸਦੀ ਦੇ ਜਨਤਕ ਸਿਆਸੀ ਸੰਘਰਸ਼ਾਂ ਦੀ ਇਹ ਰਚਨਾ ਇਕ ਸ਼ਾਨਦਾਰ ਪ੍ਰਮਾਣਿਕ ਦਸਤਾਵੇਜ਼ ਹੈ। ਉਨ੍ਹਾਂ ਕਿਹਾ ਕਿ ਸਾਨੂੰ ਮਾਣ ਹੈ ਕਿ 1972 ਦੇ ਮੋਗਾ ਵਿਦਿਆਰਥੀ ਅੰਦੋਲਨ ਤੋਂ ਲੈ ਕੇ 2022 ਦੇ ਇਤਿਹਾਸਕ ਕਿਸਾਨ ਅੰਦੋਲਨ ਤਕ ਦੇ ਪੰਜਾਹ ਸਾਲਾਂ ਦੇ ਸੰਘਰਸ਼ ਨੂੰ ਕਲਮਬੱਧ ਕਰਕੇ ਕੰਵਲਜੀਤ ਖੰਨਾ ਨੇ ਨੌਜਵਾਨ ਪੀੜ੍ਹੀ ਲਈ ਲੋਕ ਵਿਰੋਧੀ ਸ਼ਕਤੀਆਂ ਨਾਲ ਜਥੇਬੰਦਕ ਤਾਕਤ ਵਜੋਂ ਟੱਕਰ ਲੈਣ ਦੀ ਜਾਚ ਦੱਸ ਕੇ ਸ਼ਾਨਦਾਰ ਕਾਰਜ ਕੀਤਾ ਹੈ। ਕਹਾਣੀਕਾਰ ਅਜੀਤ ਪਿਆਸਾ, ਆਲੋਚਕ ਐਚਐਸ ਡਿੰਪਲ, ਕਵੀ ਗੁਰਜੀਤ ਸਹੋਤਾ ਤੇ ਲੈਕਚਰਾਰ ਅਵਤਾਰ ਸਿੰਘ ਨੇ ਕੰਵਲਜੀਤ ਖੰਨਾ ਵਲੋਂ ਰਚੇ ਇਸ ਜੀਵਨ ਇਤਿਹਾਸ ’ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਮੁਬਾਰਕਬਾਦ ਦਿੱਤੀ।

Advertisement

Advertisement
Advertisement