ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪ੍ਰਭ ਆਸਰਾ ਦੇ ਦੋ ਬੱਚਿਆਂ ਦੀ ਪੰਜਾਬ ਫੁਟਸਲ ਟੀਮ ਲਈ ਚੋਣ

11:39 AM May 11, 2024 IST
ਪੰਜਾਬ ਦੀ ਫੁਟਸਲ ਟੀਮ ਵਿੱਚ ਚੁਣੇ ਗਏ ਪ੍ਰਭ ਆਸਰਾ ਦੇ ਖਿਡਾਰੀ ਰਾਜਿੰਦਰ ਕੌਰ ਨਾਲ। -ਫੋਟੋ: ਮਿਹਰ ਸਿੰਘ

ਪੱਤਰ ਪ੍ਰੇਰਕ
ਕੁਰਾਲੀ, 10 ਮਈ
ਇੱਥੋਂ ਦੀ ਸਮਾਜ ਸੇਵੀ ਸੰਸਥਾ ‘ਪ੍ਰਭ ਆਸਰਾ’ ਵਿੱਚ ਰਹਿ ਰਹੇ ਵਿਸ਼ੇਸ਼ ਲੋੜਾਂ ਵਾਲੇ ਦੋ ਬੱਚਿਆਂ ਦੀ ਚੋਣ ਪੰਜਾਬ ਦੀ ਫੁਟਸਲ ਟੀਮ ਲਈ ਕੀਤੀ ਗਈ ਹੈ। ਚੁਣੇ ਗਏ ਖਿਡਾਰੀ ਇਸ ਖੇਡ ਵਿੱਚ ਪੰਜਾਬ ਦੀ ਪ੍ਰਤੀਨਿਧਤਾ ਕਰਨਗੇ।
ਸੰਸਥਾ ਦੇ ਮੁੱਖ ਸੇਵਾਦਾਰ ਸ਼ਮਸ਼ੇਰ ਸਿੰਘ ਪਡਿਆਲਾ ਅਤੇ ਰਾਜਿੰਦਰ ਕੌਰ ਪਡਿਆਲਾ ਨੇ ਦੱਸਿਆ ਕਿ ਕੌਮੀ ਪੱਧਰ ਦੇ ਫੁਟਸਲ ਮੁਕਾਬਲੇ ਲਈ ਸਪੈਸ਼ਲ ਓਲੰਪਿਕ ਭਾਰਤ ਦੀ ਪੰਜਾਬ ਇਕਾਈ ਵੱਲੋਂ ਵਿਸ਼ੇਸ਼ ਟਰਾਇਲ ਲਏ ਗਏ ਸਨ ਜਿਨ੍ਹਾਂ ਵਿੱਚ ਵਧੀਆ ਕਾਰਜਗੁੁਜ਼ਾਰੀ ਦਿਖਾਉਣ ਕਾਰਨ ਸੰਸਥਾ ਵਿੱਚ ਰਹਿ ਰਹੇ ਵਿਸ਼ੇਸ਼ ਲੋੜਾਂ ਵਾਲੇ ਦੋ ਖਿਡਾਰੀਆਂ ਅਰਬਾਜ਼ ਤੇ ਨਿੱਕੀ ਦੀ ਚੋਣ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਖਿਡਾਰੀ ਪੰਜਾਬ ਸੂਬੇ ਦੀ ਟੀਮ ਵੱਲੋਂ ਕੌਮੀ ਫੁਟਸਲ ਟੂਰਨਾਮੈਂਟ ਵਿੱਚ ਖੇਡਣਗੇ। ਉਨ੍ਹਾਂ ਦੱਸਿਆ ਕਿ ਫੁਟਸਲ ਵੀ ਫੁਟਬਾਲ ਵਾਂਗ ਖੇਡੀ ਜਾਣ ਵਾਲੀ ਖੇਡ ਹੈ ਪਰ ਇਸ ਦੇ ਨਿਯਮ ਫੁਟਬਾਲ ਤੋਂ ਕਾਫ਼ੀ ਵੱਖ ਹਨ। ਉਨ੍ਹਾਂ ਦੱਸਿਆ ਕਿ ਸੰਸਥਾ ਜਿੱਥੇ ਪਿਛਲੇ ਦੋ ਦਹਾਕਿਆਂ ਤੋਂ ਬੇਸਹਾਰਾ ਨਾਗਰਿਕਾਂ ਲਈ ਇਲਾਜ, ਸਾਂਭ-ਸੰਭਾਲ ਤੇ ਮੁੜਵਸੇਬੇ ਹਿੱਤ ਨਿਸ਼ਕਾਮ ਸੇਵਾ ਕਰ ਰਹੀ ਉੱਥੇ ਹੀ ਸੰਸਥਾ ਦੇ ਬੱਚਿਆਂ ਨੂੰ ਖੇਡ ਮੁਕਾਬਲਿਆਂ ਦੇ ਸਮਰੱਥ ਬਣਾਉਣ ਲਈ ਖੇਡ ਮੈਦਾਨ, ਕੋਚਾਂ, ਭੋਜਨ ਅਤੇ ਵਿਸ਼ੇਸ਼ ਸਾਜੋ-ਸਮਾਨ ਦਾ ਉਚੇਚੇ ਤੌਰ ’ਤੇ ਪ੍ਰਬੰਧ ਵੀ ਕਰ ਰਹੀ ਹੈ।

Advertisement

Advertisement