ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਤਿੰਨ ਵਿਦਿਆਰਥੀਆਂ ਦੀ ਪ੍ਰੀ-ਨੈਸ਼ਨਲ ਸ਼ੂਟਿੰਗ ਮੁਕਾਬਲਿਆਂ ਲਈ ਚੋਣ

06:44 AM Jul 24, 2024 IST
ਚੁਣੇ ਵਿਦਿਆਰਥੀ ਸਕੂਲ ਪ੍ਰਬੰਧਕਾਂ ਨਾਲ।

ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 23 ਜੁਲਾਈ
ਬਾਬਾ ਆਇਆ ਸਿੰਘ ਰਿਆੜਕੀ ਪਬਲਿਕ ਸਕੂਲ ਤੁਗਲਵਾਲਾ ਦੇ ਤਿੰਨ ਵਿਦਿਆਰਥੀਆਂ ਨਵਜੋਤ ਸਿੰਘ, ਹੁਸ਼ਨਪ੍ਰੀਤ ਕੌਰ ਅਤੇ ਪਵਨਜੋਤ ਕੌਰ ਦੀ 24ਵੀਂ ਪੰਜਾਬ ਸਟੇਟ ਇੰਟਰ ਸਕੂਲ ਸ਼ੂਟਿੰਗ ਚੈਂਪੀਅਨਸ਼ਿਪ ਦੌਰਾਨ ਪ੍ਰੀ ਨੈਸ਼ਨਲ ਸ਼ੂਟਿੰਗ ਮੁਕਾਬਲਿਆਂ ਲਈ ਚੋਣ ਹੋਈ। ਸਕੂਲ ਦੇ ਮੁੱਖ ਪ੍ਰਬੰਧਕ ਗਗਨਦੀਪ ਸਿੰਘ ਵਿਰਕ, ਡਾਇਰੈਕਟਰ ਪ੍ਰਿੰਸੀਪਲ ਮਨਪ੍ਰੀਤ ਕੌਰ ਵਿਰਕ ਅਤੇ ਪ੍ਰਿੰ. ਇੰਦਰਜੀਤ ਕੌਰ ਨੇ ਦੱਸਿਆ ਪੰਜਾਬ ਰਾਈਫਲ ਸ਼ੂਟਿੰਗ ਐਸੋਸੀਏਸ਼ਨ ਵੱਲੋਂ ਭਾਈ ਬਹਿਲੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਸਾ ਵਿਖੇ ਕਰਵਾਈ 24ਵੀਂ ਪੰਜਾਬ ਸਟੇਟ ਇੰਟਰ ਸਕੂਲ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਨਵਜੋਤ ਸਿੰਘ ਨੇ ਅੰਡਰ ਯੂਥ ਕੈਟਾਗਰੀ ਵਿੱਚ ਪ੍ਰੀ ਨੈਸ਼ਨਲ ਮੁਕਾਬਲੇ ਵਿੱਚ ਆਪਣੀ ਜਗ੍ਹਾ ਬਣਾਈ ਹੈ। ਸਬ-ਯੂਥ ਕੈਟਾਗਰੀ ਵਿੱਚ ਹੁਸ਼ਨਪ੍ਰੀਤ ਕੌਰ ਅਤੇ ਪਵਨਜੋਤ ਕੌਰ ਨੇ ਵੀ ਵਧੀਆ ਕਾਰਗੁਜਾਰੀ ਕਰਕੇ ਪ੍ਰੀ ਨੈਸ਼ਨਲ ਮੁਕਾਬਲੇ ਵਿੱਚ ਆਪਣੇ ਨਾਮ ਦਰਜ ਕਰਵਾਏ ਹਨ। ਸਿਦਕਜੋਤ ਸਿੰਘ ਅਤੇ ਜਸਕੀਰਤ ਸਿੰਘ ਨੇ ਵੀ ਸਬ-ਯੂਥ ਕੈਟਾਗਰੀ ਵਿੱਚ ਵਧੀਆ ਪ੍ਰਦਰਸ਼ਨ ਕੀਤਾ। ਇਸ ਮੌਕੇ ਕੋਚ ਮਨਦੀਪ ਸਿੰਘ, ਸਪੋਰਟਸ ਇੰਚਾਰਜ ਜਤਿੰਦਰ ਕੁਮਾਰ, ਡੀਪੀ ਰਾਜਵਿੰਦਰ ਕੌਰ, ਕੋਆਰਡੀਨੇਟਰ ਹਰਕਿੰਦਰਬੀਰ ਸਿੰਘ, ਕੋਆਰਡੀਨੇਟਰ ਜਸਪ੍ਰੀਤ ਕੌਰ, ਸੁਮਨਦੀਪ ਕੌਰ, ਪਵਨਦੀਪ ਕੌਰ, ਬਲਜੀਤ ਕੌਰ, ਸੁਰਜੀਤ ਕੌਰ, ਰੁਪਿੰਦਰ ਕੌਰ ਵੀ ਹਾਜ਼ਰ ਸਨ।

Advertisement

Advertisement
Advertisement