ਪਲੇਸਮੈਂਟ ਕੈਂਪ ਦੌਰਾਨ ਤਿੰਨ ਵਿਦਿਆਰਥੀਆਂ ਦੀ ਚੋਣ
10:35 AM Nov 22, 2024 IST
ਨਿੱਜੀ ਪੱਤਰ ਪ੍ਰੇਰਕ
ਖੰਨਾ, 21 ਨਵੰਬਰ
ਇਥੋਂ ਦੇ ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ ਵਿਖੇ ਦੋ ਕੌਮਾਂਤਰੀ ਗਰੈਜਿਟੀ ਅਤੇ ਜੈਨਪਲੱਸ ਕੰਪਨੀਆਂ ਨੇ ਪਲੇਸਮੈਂਟ ਦੌਰਾਨ ਸ਼ਿਰਕਤ ਕਰਦਿਆਂ ਯੋਗ ਵਿਦਿਆਰਥੀਆਂ ਦੀ ਚੋਣ ਕੀਤੀ। ਇਸ ਮੌਕੇ ਕੰਪਨੀ ਦੇ ਨੁਮਾਇੰਦਿਆਂ ਨੇ ਵਿਦਿਆਰਥੀਆਂ ਦੇ ਲਿਖਤੀ ਟੈਸਟ, ਗਰੁੱਪ ਡਿਸਕਸ਼ਨ, ਇੰਟਰਵਿਊ ਤੋਂ ਬਾਅਦ ਲੋੜੀਂਦੇ ਤਿੰਨ ਉਮੀਦਵਾਰਾਂ ਨੂੰ ਤਿੰਨ ਤੋਂ ਛੇ ਲੱਖ ਰੁਪਏ ਦੇ ਪੈਕੇਜ ਆਫ਼ਰ ਕੀਤੇ। ਇਸ ਮੌਕੇ ਕਾਲਜ ਦੇ ਚੇਅਰਮੈਨ ਗੁਰਚਰਨ ਸਿੰਘ ਨੇ ਕਿਹਾ ਕਿ ਵਿੱਦਿਅਕ ਸੰਸਥਾਵਾਂ ਨੂੰ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਵਿਸ਼ਵ ਪੱਧਰ ਦੀ ਜਾਣਕਾਰੀ ਨਾਲ ਲੈਸ ਰੱਖਣਾ ਬਹੁਤ ਜ਼ਰੂਰੀ ਹੈ।
Advertisement
Advertisement