ਸੁਸ਼ੀਲ ਪੰਘਾਲ ਦੀ ਮੈਰੀ ਸਕਲੋਡੋਸਕਾ-ਕਿਊਰੀ ਫੈਲੋਸ਼ਿਪ ਲਈ ਚੋਣ
07:48 AM Dec 20, 2023 IST
Advertisement
ਚੰਡੀਗੜ੍ਹ: ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ, ਸੈਕਟਰ 26 ਦੇ 2020-22 ਬੈਚ ਦੇ ਐਮਐਸਸੀ ਭੌਤਿਕ ਵਿਗਿਆਨ ਦੀ ਵਿਦਿਆਰਥਣ ਸੁਸ਼ੀਲ ਪੰਘਾਲ ਨੂੰ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ (ਆਈਏਈਏ) ਵੱਲੋਂ ਵੱਕਾਰੀ ਮੈਰੀ ਸਕਲੋਡੋਸਕਾ-ਕਿਊਰੀ ਫੈਲੋਸ਼ਿਪ ਪ੍ਰੋਗਰਾਮ (ਐਮਐਸਸੀਐਫਪੀ) ਨਾਲ ਸਨਮਾਨਿਤ ਕੀਤਾ ਗਿਆ ਹੈ। ਉਹ ਮਾਨਚੈਸਟਰ ਯੂਨੀਵਰਸਿਟੀ ਵਿੱਚ ਪ੍ਰਮਾਣੂ ਵਿਗਿਆਨ ਅਤੇ ਤਕਨਾਲੋਜੀ ਵਿੱਚ ਮਾਸਟਰਜ਼ ਕਰੇਗੀ। ਇਸ ਸਕਾਲਰਸ਼ਿਪ ਦਾ ਉਦੇਸ਼ ਪ੍ਰਮਾਣੂ ਖੇਤਰ ਵਿੱਚ ਲੜਕੀਆਂ ਦੀ ਗਿਣਤੀ ਵਧਾਉਣਾ ਹੈ। ਕਾਲਜ ਮੈਨੇਜਮੈਂਟ ਅਤੇ ਪ੍ਰਿੰਸੀਪਲ ਡਾ. ਨਵਜੋਤ ਕੌਰ ਅਤੇ ਪੀਜੀ ਵਿਭਾਗ ਦੇ ਫਿਜ਼ਿਕਸ ਵਿਭਾਗ ਦੇ ਫੈਕਲਟੀ ਨੇ ਸੁਸ਼ੀਲ ਪੰਘਾਲ ਨੂੰ ਇਸ ਸ਼ਾਨਦਾਰ ਸਫ਼ਲਤਾ ਲਈ ਵਧਾਈ ਦਿੱਤੀ। -ਟਨਸ
Advertisement
Advertisement
Advertisement